28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਪੰਜਾਬ ਦੇ ਅਰਾਏਜੀਤ ਸਿੰਘ ਹੁੰਦਲ ਬਣੇ ਜੂਨੀਅਰ ਭਾਰਤੀ ਹਾਕੀ ਟੀਮ ਦੇ ਕਪਤਾਨ

ਜੈਂਤੀਪੁਰ , 11 ਜੂਨ (ਭੁਪਿੰਦਰ ਸਿੰਘ ਗਿੱਲ)-ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਜੋ 21 ਤੋਂ 25 ਜੂਨ ਤੱਕ ਬਰਲਿਨ ਤੇ ਜਰਮਨੀ ਵਿਖੇ ਕਰਵਾਇਆ ਜਾ ਰਹੇ ਹਨ। ਇਸ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਭਾਰਤੀ ਹਾਕੀ ਟੀਮ ਦਾ ਐਲਾਨ ...

ਅਜੀਤ ਡੈਸਕ 11-06-2025

ਜੈਂਤੀਪੁਰ , 11 ਜੂਨ (ਭੁਪਿੰਦਰ ਸਿੰਘ ਗਿੱਲ)-ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਜੋ 21 ਤੋਂ 25 ਜੂਨ ਤੱਕ ਬਰਲਿਨ ਤੇ ਜਰਮਨੀ ਵਿਖੇ ਕਰਵਾਇਆ ਜਾ ਰਹੇ ਹਨ। ਇਸ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਭਾਰਤੀ ਹਾਕੀ ਟੀਮ ਦਾ ਐਲਾਨ ਹਾਕੀ ਇੰਡੀਆ ਵਲੋਂ ਕਰ ਦਿੱਤਾ ਗਿਆ ਹੈ। ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਨਾਲ ਸੰਬੰਧ ਰੱਖਣ ਵਾਲੇ ਅਰਾਏਜੀਤ ਸਿੰਘ ਹੁੰਦਲ ਨੂੰ ਹਾਕੀ ਇੰਡੀਆ ਨੇ ਜੂਨੀਅਰ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਅਰਾਏਜੀਤ ਸਿੰਘ ਹੁੰਦਲ ਦੇ ਪਿਤਾ ਕੁਲਜੀਤ ਸਿੰਘ ਹੁੰਦਲ ਵੀ ਹਾਕੀ ਖਿਡਾਰੀ ਸਨ ਤੇ ਇਸ ਵੇਲੇ ਭਾਰਤੀ ਰੇਲਵੇ 'ਚ ਸੇਵਾ ਕਰ ਰਹੇ ਹਨ। ਇਸ ਦੇ ਦਾਦਾ ਜੀ ਸਵ.ਕਰਨੈਲ ਸਿੰਘ ਹੁੰਦਲ ਵੀ ਪੰਜਾਬ ਪੁਲਿਸ ਵਲੋਂ ਹਾਕੀ ਖੇਡਦੇ ਸਨ । ਇਹ ਤੀਜੀ ਪੀੜ੍ਹੀ ਭਾਰਤੀ ਹਾਕੀ ਦੀ ਵਿਰਾਸਤ ਸੰਭਾਲ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਨੂੰ ਚਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ।

ਪਿਛਲੀ ਖ਼ਬਰ ਸਿੱਖ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਪੰਜਾਬ 'ਚ ਸਿੱਖ ਸੁਰੱਖਿਅਤ ਨਹੀਂ - ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਤਾਈਵਾਨ 'ਚ 6.4 ਤੀਬਰਤਾ ਦਾ ਆਇਆ ਭੂਚਾਲ