28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਰੇਲਵੇ ਨੇ 4 ਕਰਮਚਾਰੀਆਂ ਨੂੰ ਕੀਤਾ , ਮਾਮਲਾ ਬੀ.ਐਸ.ਐਫ. ਜਵਾਨਾਂ ਨੂੰ ਪੁਰਾਣੀ ਰੇਲ ਗੱਡੀ ਮੁਹਈਆ ਕਰਵਾਉਣ ਦਾ

ਨਵੀਂ ਦਿੱਲੀ, 11 ਜੂਨ- ਅਮਰਨਾਥ ਯਾਤਰਾ ਦੌਰਾਨ ਉੱਤਰ-ਪੂਰਬ ਤੋਂ ਜੰਮੂ-ਕਸ਼ਮੀਰ ਤੱਕ ਤਾਇਨਾਤੀ ਲਈ ਬੀ.ਐਸ.ਐਫ. ਜਵਾਨਾਂ ਦੀ ਆਵਾਜਾਈ ਲਈ ਇਕ "ਅਣਉਚਿਤ ਰੇਲਗੱਡੀ" ਅਲਾਟ ਕੀਤੇ ਜਾਣ ਤੋਂ ਬਾਅਦ ...

ਅਜੀਤ ਡੈਸਕ 11-06-2025

ਨਵੀਂ ਦਿੱਲੀ, 11 ਜੂਨ- ਅਮਰਨਾਥ ਯਾਤਰਾ ਦੌਰਾਨ ਉੱਤਰ-ਪੂਰਬ ਤੋਂ ਜੰਮੂ-ਕਸ਼ਮੀਰ ਤੱਕ ਤਾਇਨਾਤੀ ਲਈ ਬੀ.ਐਸ.ਐਫ. ਜਵਾਨਾਂ ਦੀ ਆਵਾਜਾਈ ਲਈ ਇਕ "ਅਣਉਚਿਤ ਰੇਲਗੱਡੀ" ਅਲਾਟ ਕੀਤੇ ਜਾਣ ਤੋਂ ਬਾਅਦ ਰੇਲਵੇ ਨੇ 4 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਰੇਲਵੇ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਲੀਪੁਰਦੁਆਰ ਡਿਵੀਜ਼ਨ ਕੋਚਿੰਗ ਡਿਪੂ ਦੇ 1ਅਧਿਕਾਰੀ ਅਤੇ 3 ਹੋਰ ਕਰਮਚਾਰੀਆਂ ਨੂੰ ਬੀ.ਐਸ.ਐਫ. ਜਵਾਨਾਂ ਨੂੰ ਕਥਿਤ ਤੌਰ 'ਤੇ "ਅਣਉਚਿਤ/ਪੁਰਾਣੀ ਰੇਲਗੱਡੀ" ਪ੍ਰਦਾਨ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ । ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੁੱਦੇ ਨੂੰ ਉਜਾਗਰ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਅਤੇ ਅਲੀਪੁਰਦੁਆਰ ਕੋਚਿੰਗ ਡਿਪੂ ਅਧਿਕਾਰੀ ਅਤੇ ਡਿਵੀਜ਼ਨ ਦੇ 3ਸੀਨੀਅਰ ਸੈਕਸ਼ਨ ਇੰਜੀਨੀਅਰਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ ।

 

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ 5 ਲੱਖ ਰੁਪਏ ਦੇ ਇਨਾਮ ਵਾਲਾ ਚੋਟੀ ਦਾ ਮਾਓਵਾਦੀ ਕਮਾਂਡਰ ਮੁਕਾਬਲੇ ਵਿਚ ਮਾਰਿਆ ਗਿਆ