27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2025

ਨਸ਼ਾ ਤਸਕਰ ਦੀ ਦੁਕਾਨ ’ਤੇ ਚੱਲਿਆ ਪੀਲਾ ਪੰਜਾ

ਅਮਲੋਹ, (ਫ਼ਤਹਿਗੜ੍ਹ ਸਾਹਿਬ) 12 ਜੂਨ, (ਕੇਵਲ ਸਿੰਘ) - ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁੰਹਿਮ ਤਹਿਤ ਹਲਕਾ ਅਮਲੋਹ ਦੇ ਪਿੰਡ ਘੁੱਲੂਮਾਜਰਾ....

ਅਜੀਤ ਡੈਸਕ 12-06-2025

ਅਮਲੋਹ, (ਫ਼ਤਹਿਗੜ੍ਹ ਸਾਹਿਬ) 12 ਜੂਨ, (ਕੇਵਲ ਸਿੰਘ) - ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁੰਹਿਮ ਤਹਿਤ ਹਲਕਾ ਅਮਲੋਹ ਦੇ ਪਿੰਡ ਘੁੱਲੂਮਾਜਰਾ ਵਿਖੇ ਨਸ਼ਾ ਤਸਕਰ ਦੀ ਦੁਕਾਨ ’ਤੇ ਪੀਲਾ ਪੰਜਾ ਚੱਲਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਘੁੱਲੂਮਾਜਰਾ ਦੇ ਵਿਚ ਸਲਾਮਦੀਨ ਨਾਮ ਦਾ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ, ਜਿਸ ’ਤੇ ਪਹਿਲਾਂ ਵੀ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ।

ਪਿਛਲੀ ਖ਼ਬਰ ਲਾਰੈਂਸ ਗੈਂਗ ਦੇ 40 ਸਾਥੀਆਂ ਬਾਰੇ ਐਨ.ਆਈ.ਏ. ਦਾ ਵੱਡਾ ਖ਼ੁਲਾਸਾ ਅਗਲੀ ਖ਼ਬਰ ਗ੍ਰਹਿ ਰਾਜ ਮੰਤਰੀ ਨੇ ਜਲੰਧਰ ਦੇ ਜ਼ੀਸ਼ਾਨ ਦੀ ਗ੍ਰਿਫ਼ਤਾਰੀ ਸੰਬੰਧੀ ਕੀਤੀ ਖੁਲਾਸਾ