24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਜਹਾਜ਼ ਹਾਦਸਾ: 10 ਮਿੰਟ ਦੀ ਦੇਰੀ ਨੇ ਬਚਾਈ ਮੇਰੀ ਜਾਨ- ਭੂਮੀ ਚੌਹਾਨ

ਅਹਿਮਦਾਬਾਦ, 13 ਜੂਨ- ਗੁਜਰਾਤ ਦੇ ਭਰੂਚ ਦੀ ਰਹਿਣ ਵਾਲੀ ਭੂਮੀ ਚੌਹਾਨ ਕੱਲ੍ਹ ਦੀ ਉਡਾਣ ਜੋ ਕਿ ਹਾਦਸਾਗ੍ਰਸਤ ਹੋ ਗਈ ਸੀ, ਖੁੰਝ ਗਈ। ਇਸ ਮੌਕੇ ਭੂਮੀ ਚੌਹਾਨ ਨੇ ਕਿਹਾ ਕਿ....

ਅਜੀਤ ਡੈਸਕ 13-06-2025

ਅਹਿਮਦਾਬਾਦ, 13 ਜੂਨ- ਗੁਜਰਾਤ ਦੇ ਭਰੂਚ ਦੀ ਰਹਿਣ ਵਾਲੀ ਭੂਮੀ ਚੌਹਾਨ ਕੱਲ੍ਹ ਦੀ ਉਡਾਣ ਜੋ ਕਿ ਹਾਦਸਾਗ੍ਰਸਤ ਹੋ ਗਈ ਸੀ, ਖੁੰਝ ਗਈ। ਇਸ ਮੌਕੇ ਭੂਮੀ ਚੌਹਾਨ ਨੇ ਕਿਹਾ ਕਿ ਅਸੀਂ ਚੈੱਕ-ਇਨ ਗੇਟ ’ਤੇ 10 ਮਿੰਟ ਦੇਰੀ ਨਾਲ ਪਹੁੰਚੇ, ਪਰ ਉਨ੍ਹਾਂ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਅਤੇ ਮੈਂ ਵਾਪਸ ਆ ਗਈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਡਾਣ ਵਿਚ ਹੋਰ ਦੇਰੀ ਹੋਵੇਗੀ। ਮੈਂ ਅਹਿਮਦਾਬਾਦ ਸ਼ਹਿਰ ਦੇ ਖੇਤਰ ਵਿਚ ਟ੍ਰੈਫਿਕ ਕਾਰਨ ਲੇਟ ਹੋ ਗਈ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਉਡਾਣ ਹਾਦਸਾਗ੍ਰਸਤ ਹੋ ਗਈ ਹੈ, ਤਾਂ ਮੈਂ ਪੂਰੀ ਤਰ੍ਹਾਂ ਸੁੰਨ ਹੋ ਗਈ। ਮੈਂ ਆਪਣੀ ਮਾਂ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਸੁਰੱਖਿਅਤ ਹਾਂ, ਪਰ ਇਹ ਘਟਨਾ ਬਿਲਕੁਲ ਭਿਆਨਕ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਹਿਮਦਾਬਾਦ 'ਚ ਜਹਾਜ਼ ਹਾਦਸੇ ਕਾਰਨ ਰੋਕਿਆ ਅਗਲੀ ਖ਼ਬਰ ਏਅਰ ਇੰਡੀਆ ਦੇ ਸੀ.ਈ.ਓ. ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ