24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਹਿਮਦਾਬਾਦ 'ਚ ਜਹਾਜ਼ ਹਾਦਸੇ ਕਾਰਨ ਰੋਕਿਆ

ਰਾਜਾਸਾਂਸੀ, 13 ਜੂਨ (ਹਰਦੀਪ ਸਿੰਘ ਖੀਵਾ)-ਬੀਤੇ ਕੱਲ੍ਹ ਅਹਿਮਦਾਬਾਦ ਵਿਚ ਵੱਡਾ ਜਹਾਜ਼ ਹਾਦਸਾ ਹੋਣ...

ਅਜੀਤ ਡੈਸਕ 13-06-2025

ਰਾਜਾਸਾਂਸੀ, 13 ਜੂਨ (ਹਰਦੀਪ ਸਿੰਘ ਖੀਵਾ)-ਬੀਤੇ ਕੱਲ੍ਹ ਅਹਿਮਦਾਬਾਦ ਵਿਚ ਵੱਡਾ ਜਹਾਜ਼ ਹਾਦਸਾ ਹੋਣ ਕਾਰਨ ਬਰਮਿੰਘਮ ਤੋਂ ਸਵੇਰੇ 10.45 ਵਜੇ ਪੁੱਜੀ ਏਅਰ ਇੰਡੀਆ ਦੀ ਉਡਾਣ ਨੂੰ ਅੰਮ੍ਰਿਤਸਰ ਉਤੇ ਹੀ ਰੋਕਿਆ ਹੋਇਆ ਹੈ।ਜਾਣਕਾਰੀ ਅਨੁਸਾਰ ਇਹ ਏਅਰ ਇੰਡੀਆ ਦੀ ਉਡਾਣ ਨੰਬਰ 118 ਬੀਤੇ ਕੱਲ੍ਹ 12 ਜੂਨ ਨੂੰ ਬਰਮਿੰਘਮ ਤੋਂ ਅੰਮ੍ਰਤਸਰ ਪੁੱਜੀ ਸੀ ਤੇ ਇਸ ਉਡਾਣ ਨੇ 117 ਨੰਬਰ ਰਾਹੀਂ ਮੁੜ ਬਰਮਿੰਘਮ ਲਈ ਦੁਪਹਿਰ 12.30 ਵਜੇ ਉਡਾਣ ਭਰਨੀ ਸੀ ਪਰ ਅਹਿਮਦਾਬਾਦ ਵਿਚ ਦੁਪਹਿਰ ਸਮੇਂ ਏਅਰ ਦਾ ਬੋਇੰਗ ਜਹਾਜ਼ 787 ਅਚਾਨਕ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਕਰੀਬ 241 ਮੌਤਾਂ ਹੋ ਗਈਆਂ ਸਨ। ਇਸ ਕਾਰਨ ਬੋਰਡਿੰਗ ਹੋਣ ਤੋਂ ਬਾਅਦ ਇਸ ਉਕਤ ਉਡਾਣ ਦੀ ਸਮੇਂ ਸਾਰਣੀ ਨੂੰ ਬਦਲ ਕੇ ਦੁਪਹਿਰ 2.30 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਤੇ ਅਹਿਮਦਾਬਾਦ ਹਾਦਸੇ ਕਾਰਨ ਰੱਦ ਹੀ ਕਰ ਦਿੱਤਾ ਗਿਆ। ਕੱਲ੍ਹ ਤੋਂ ਹੀ ਮੁੜ ਦੁਬਾਰਾ ਬਰਮਿੰਘਮ ਉਡਾਣ ਭਰਨ ਲਈ ਰੋਕ ਦਿੱਤਾ ਗਿਆ। ਇਸ ਉਡਾਣ ਨੂੰ ਅਜੇ ਤੱਕ ਅੰਮ੍ਰਿਤਸਰ ਹਵਾਈ ਅੱਡੇ ਉਤੇ ਹੀ ਰੋਕਿਆ ਹੋਇਆ ਹੈ। ਇਸ ਉਡਾਣ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਵਾਪਸ ਭੇਜ ਦਿੱਤਾ ਗਿਆ। 

ਪਿਛਲੀ ਖ਼ਬਰ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ 'ਚ ਵਿਸ਼ਾਲ ਪੰਥਕ ਇਕੱਤਰਤਾ ਹੋਈ ਅਗਲੀ ਖ਼ਬਰ ਜਹਾਜ਼ ਹਾਦਸਾ: 10 ਮਿੰਟ ਦੀ ਦੇਰੀ ਨੇ ਬਚਾਈ ਮੇਰੀ ਜਾਨ- ਭੂਮੀ ਚੌਹਾਨ