10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਭੁਲੱਥ 'ਚ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ

ਭੁਲੱਥ, 13 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੁਪਮਾ...

ਅਜੀਤ ਡੈਸਕ 13-06-2025

ਭੁਲੱਥ, 13 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਵਲੋਂ ਸਰਕਾਰ ਦੁਆਰਾ ਚਲਾਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਆਪਣੀ ਫੇਰੀ ਦੌਰਾਨ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਤੇ ਸੇਲ ਪਰਚੇਜ਼ ਦੇ ਰਿਕਾਰਡ ਚੈੱਕ ਕੀਤੇ। ਗੱਲਬਾਤ ਕਰਦਿਆਂ ਡਰੱਗ ਇੰਸਪੈਕਟਰ ਮੈਡਮ ਅਨੁਪਮਾ ਕਾਲੀਆ ਨੇ ਕਿਹਾ ਕਿ ਦਵਾਈ ਵਿਕਰੇਤਾ ਆਪਣਾ ਸੇਲ ਪਰਚੇਜ਼ ਦਾ ਰਿਕਾਰਡ ਦਰੁਸਤ ਰੱਖਣ, ਪ੍ਰੀ ਗਾਬਾ ਕੈਪਸੂਲ ਜਾਂ ਹਾਇਰ ਐਂਟੀਬਾਇਟਿਕ ਦਵਾਈਆਂ ਦੇ ਰਿਕਾਰਡ ਸਬੰਧੀ ਸ਼ਡਿਊਲ ਐਚ ਵਨ ਦਾ ਰਿਕਾਰਡ ਵੀ ਦਰੁਸਤ ਰੱਖਿਆ ਜਾਵੇ। ਇਸ ਮੌਕੇ ਮੈਡਮ ਕਾਲੀਆ ਵਲੋਂ ਭੁਲੱਥ ਦੇ ਸਮੂਹ ਦਵਾਈ ਵਿਕਰੇਤਾਵਾਂ ਦੀ ਮੀਟਿੰਗ ਵੀ ਬੁਲਾਈ ਤੇ ਸਖਤ ਹਦਾਇਤਾਂ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਦੁਆਰਾ ਚਲਾਏ ਗਏ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿਚ ਮਿਲ ਕੇ ਯੋਗਦਾਨ ਪਾਇਆ ਜਾਵੇ ਤਾਂ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕੈਮਿਸਟ ਭਾਈਚਾਰੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਮੈਡੀਕਲ ਸਟੋਰ 'ਤੇ ਫਾਰਮਾਸਿਸਟ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਕੋਈ ਵੀ ਕੈਮਿਸਟ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ। 

ਪਿਛਲੀ ਖ਼ਬਰ ਡਾ. ਨਵਦੀਪਕ ਸੰਧੂ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਭਾਜਪਾ ਆਗੂ ਰਾਣਾ ਸੋਢੀ ਵਲੋਂ ਫ਼ਿਰੋਜ਼ਪੁਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਟਰੇਨ ਹਰੀ ਝੰਡੀ ਦੇ ਕੇ ਰਵਾਨਾ