23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਮੀਂਹ ਨਾਲ ਮੌਸਮ ਹੋਇਆ ਠੰਡਾ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਤਪਾ ਮੰਡੀ, 13 ਜੂਨ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਤੇਜ਼...

ਅਜੀਤ ਡੈਸਕ 13-06-2025

ਤਪਾ ਮੰਡੀ, 13 ਜੂਨ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਤੇਜ਼ ਮੀਂਹ ਪੈਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ,  ਜਿਸ ਕਰਕੇ ਮੌਸਮ ਦੇ ਠੰਡਾ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। 6 ਕੁ ਵਜੇ ਦੇ ਕਰੀਬ ਤੇਜ਼ ਹਵਾਵਾਂ ਚੱਲੀਆਂ। ਕੁਝ ਸਮੇਂ ਬਾਅਦ ਤੇਜ਼ ਮੀਂਹ ਪੈਣ ਲੱਗਾ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਕਈ ਦਿਨ ਕੜਾਕੇ ਦੀ ਗਰਮੀ ਕਾਰਨ ਲੂ ਪੈ ਰਹੀ ਸੀ, ਜਿਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਹਾਲ ਹੋਇਆ ਸੀ। ਤਪਾ ਖੇਤਰ ਦੇ ਕੁਝ ਕਿਸਾਨਾਂ ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਭੁੱਲਰ, ਕਾਕਾ ਸੇਖੋ, ਬਲਤੇਜ ਸਿੰਘ ਬੋਘਾ ਅਤੇ ਜਗਤਾਰ ਸਿੰਘ ਬਾਸੀ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਝੋਨੇ ਦੀ ਲਵਾਈ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਸਨ ਪਰ ਤੇਜ਼ ਮੀਂਹ ਪੈਣ ਕਾਰਨ ਝੋਨੇ ਦੀ ਲਵਾਈ ਕਾਫੀ ਸੁਖਾਲੀ ਹੋ ਜਾਵੇਗੀ। 

ਪਿਛਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸੇ ਦੁਖਾਂਤ 'ਤੇ ਟੈਸਟ ਮੈਚ ਦੌਰਾਨ ਰੱਖਿਆ ਗਿਆ ਮੌਨ ਅਗਲੀ ਖ਼ਬਰ ਸਾਬਕਾ ਕੌਂਸਲਰ ਪਰਮਿੰਦਰ ਲਾਪਰਾਂ ਮੁੜ ਭਾਜਪਾ 'ਚ ਸ਼ਾਮਿਲ