23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਅਹਿਮਦਾਬਾਦ ਹਵਾਈ ਹਾਦਸੇ 'ਚ ਰਾਜਸਥਾਨ ਦੇ 13 ਵਿਅਕਤੀ ਸ਼ਾਮਿਲ

ਜੈਪੁਰ, 13 ਜੂਨ-ਅਹਿਮਦਾਬਾਦ ਹਵਾਈ ਹਾਦਸੇ 'ਚ ਰਾਜਸਥਾਨ ਦੇ...

ਅਜੀਤ ਡੈਸਕ 13-06-2025

ਜੈਪੁਰ, 13 ਜੂਨ-ਅਹਿਮਦਾਬਾਦ ਹਵਾਈ ਹਾਦਸੇ 'ਚ ਰਾਜਸਥਾਨ ਦੇ 13 ਵਿਅਕਤੀ ਸ਼ਾਮਿਲ ਹਨ। ਮ੍ਰਿਤਕ ਰਾਜ ਦੇ ਸੱਤ ਪਰਿਵਾਰਾਂ ਨਾਲ ਸਬੰਧਤ ਸਨ। ਪੰਜ-ਪੰਜ ਬਾਂਸਵਾੜਾ ਅਤੇ ਉਦੈਪੁਰ ਤੋਂ ਅਤੇ ਇਕ-ਇਕ ਬਾੜਮੇਰ, ਪਾਲੀ ਅਤੇ ਬੀਕਾਨੇਰ ਜ਼ਿਲ੍ਹਿਆਂ ਤੋਂ ਹਨ। ਤਿੰਨ ਪਰਿਵਾਰ ਲੰਡਨ ਵਿਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਸਨ। ਬਲੌਟਾਰਾ ਦੀ ਖੁਸ਼ਬੂ ਰਾਜਪੁਰੋਹਿਤ ਆਪਣੇ ਪਤੀ ਵਿਪੁਲ ਨਾਲ ਜੁੜਨ ਲਈ ਲੰਡਨ ਜਾ ਰਹੀ ਸੀ। ਉਸਨੇ ਅਹਿਮਦਾਬਾਦ ਵਿਚ ਇਕ ਕਾਰੋਬਾਰ ਸਥਾਪਤ ਕੀਤਾ ਸੀ। ਬਾਂਸਵਾੜਾ ਤੋਂ ਡਾ. ਪ੍ਰਤੀਕ ਜੋਸ਼ੀ ਅਤੇ ਡਾ. ਕੋਨੀ ਵਿਆਸ ਵੀ ਆਪਣੇ ਤਿੰਨ ਬੱਚਿਆਂ ਨਾਲ ਲੰਡਨ ਜਾ ਰਹੇ ਸਨ। ਪ੍ਰਤੀਕ ਚਾਰ ਸਾਲਾਂ ਤੋਂ ਲੰਡਨ ਵਿਚ ਇਕੱਲਾ ਰਹਿ ਰਿਹਾ ਸੀ। 

ਪਿਛਲੀ ਖ਼ਬਰ ਮੀਂਹ ਤੇ ਹਨੇਰੀ ਨੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ ਅਗਲੀ ਖ਼ਬਰ ਭਾਜਪਾ ਆਗੂਆਂ ਨੇ ਸਾਬਕਾ CM ਵਿਜੇ ਰੁਪਾਣੀ ਨੂੰ ਦਿੱਤੀ ਸ਼ਰਧਾਂਜਲੀ