23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਮੀਂਹ ਤੇ ਹਨੇਰੀ ਨੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ

ਸੁਲਤਾਨਪੁਰ ਲੋਧੀ, 13 ਜੂਨ (ਥਿੰਦ)-ਦੇਰ ਸ਼ਾਮ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਅਤੇ ਇਸ ਦੇ...

ਅਜੀਤ ਡੈਸਕ 13-06-2025

ਸੁਲਤਾਨਪੁਰ ਲੋਧੀ, 13 ਜੂਨ (ਥਿੰਦ)-ਦੇਰ ਸ਼ਾਮ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਮੀਂਹ ਦੇ ਆਏ ਤੇਜ਼ ਛਰਾਟਿਆਂ ਅਤੇ ਹਨੇਰੀ ਨੇ ਪਿਛਲੇ 9-10 ਦਿਨਾਂ ਤੋਂ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਗਰਮੀ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਏ ਸਨ ਅਤੇ ਲੋਕ ਬੇਸਬਰੀ ਨਾਲ ਮੀਂਹ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਦਿਨਾਂ ਦੌਰਾਨ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਉਤੇ ਚੱਲ ਰਿਹਾ ਸੀ ਪਰ ਅੱਤ ਦੀ ਗਰਮੀ ਕਾਰਨ ਪ੍ਰਵਾਸੀ ਮਜ਼ਦੂਰ ਅਤੇ ਕਿਸਾਨ ਬੇਹਾਲ ਹੋਏ ਪਏ ਸਨ। ਮੀਂਹ ਨਾਲ ਪੰਜਾਬ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਬੀਤੇ ਦਿਨਾਂ ਦੌਰਾਨ ਬਿਜਲੀ ਦੀ ਮੰਗ ਵਿਚ ਭਾਰੀ ਵਾਧਾ ਹੋ ਗਿਆ ਸੀ। ਉੱਧਰ ਮੀਂਹ ਨਾਲ ਮੱਕੀ ਦੀ ਕਟਾਈ ਦਾ ਕੰਮ ਵੀ ਰੁਕ ਗਿਆ ਅਤੇ ਮੰਡੀਆਂ ਵਿਚ ਪਈ ਮੱਕੀ ਦੀ ਫਸਲ ਸਾਂਭਣ ਲਈ ਵੀ ਜੱਦੋ-ਜਹਿਦ ਕਰਨੀ ਪਈ। ਮੀਂਹ ਅਤੇ ਤੇਜ਼ ਹਨੇਰੀ ਨਾਲ ਸਮੁੱਚੇ ਹਲਕੇ ਅੰਦਰ ਬਿਜਲੀ ਦੀ ਸਪਲਾਈ ਬੰਦ ਰਹੀ। 

ਪਿਛਲੀ ਖ਼ਬਰ ਸਾਬਕਾ CM ਵਿਜੇ ਰੁਪਾਣੀ ਦੇ ਘਰ ਦੁੱਖ ਪ੍ਰਗਟਾਉਣ ਪੁੱਜੇ ਗੌਤਮ ਅਡਾਨੀ ਅਗਲੀ ਖ਼ਬਰ ਅਹਿਮਦਾਬਾਦ ਹਵਾਈ ਹਾਦਸੇ 'ਚ ਰਾਜਸਥਾਨ ਦੇ 13 ਵਿਅਕਤੀ ਸ਼ਾਮਿਲ