24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਪਿਛਲੇ ਦੋ ਦਿਨਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਆਈ ਕਮੀ

ਨਵੀਂ ਦਿੱਲੀ, 14 ਜੂਨ- ਪਿਛਲੇ 2 ਦਿਨਾਂ ਤੋਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਰਾਜਸਥਾਨ ਅਤੇ ਕੇਰਲ ਵਿਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਰਾਜਸਥਾਨ ਵਿਚ ਇਕ 70 ਸਾਲਾ ਔਰਤ ਅਤੇ ਕੇਰਲ.....

ਅਜੀਤ ਡੈਸਕ 14-06-2025

ਨਵੀਂ ਦਿੱਲੀ, 14 ਜੂਨ- ਪਿਛਲੇ 2 ਦਿਨਾਂ ਤੋਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਰਾਜਸਥਾਨ ਅਤੇ ਕੇਰਲ ਵਿਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਰਾਜਸਥਾਨ ਵਿਚ ਇਕ 70 ਸਾਲਾ ਔਰਤ ਅਤੇ ਕੇਰਲ ਵਿਚ ਇਕ 82 ਸਾਲਾ ਵਿਅਕਤੀ ਦੀ ਸਾਹ ਲੈਣ ਵਿਚ ਮੁਸ਼ਕਿਲ ਕਾਰਨ ਮੌਤ ਹੋਈ। ਇਸ ਸਾਲ ਰਾਜਸਥਾਨ ਵਿਚ ਕੋਰੋਨਾ ਨਾਲ ਇਹ ਦੂਜੀ ਮੌਤ ਹੈ, ਜਦੋਂ ਕਿ ਜਨਵਰੀ ਤੋਂ ਬਾਅਦ ਕੇਰਲ ਵਿਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿਚ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ 2055 ਕੋਵਿਡ ਮਰੀਜ਼ ਹਨ। ਹਾਲਾਂਕਿ, ਵੀਰਵਾਰ ਤੱਕ 2165 ਸਰਗਰਮ ਮਾਮਲੇ ਸਨ। 24 ਘੰਟਿਆਂ ਦੌਰਾਨ 110 ਸਰਗਰਮ ਮਾਮਲੇ ਘਟੇ ਹਨ। ਦੇਸ਼ ਭਰ ਵਿਚ ਕੁੱਲ 20 ਪਾਜ਼ੀਟਿਵ ਮਾਮਲਿਆਂ ਦੀ ਕਮੀ ਆਈ ਹੈ। ਸ਼ੁੱਕਰਵਾਰ ਸਵੇਰੇ 8 ਵਜੇ ਤੱਕ 7154 ਸਰਗਰਮ ਮਾਮਲੇ ਸਨ, ਜਦੋਂਕਿ ਅੱਜ ਸਵੇਰੇ 8 ਵਜੇ ਤੱਕ, ਇਹ ਅੰਕੜਾ 7134 ਹੋ ਗਿਆ। ਹੁਣ ਤੱਕ ਦੇਸ਼ ਵਿਚ ਕੋਰੋਨਾ ਨਾਲ 79 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 21 ਮੌਤਾਂ ਹੋਈਆਂ ਹਨ।

ਪਿਛਲੀ ਖ਼ਬਰ ਜਹਾਜ਼ ਹਾਦਸਾ: ਲੰਡਨ ਗੈਟਵਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਵਰਟ ਵਿੰਗੇਟ ਨੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ ’ਤੇ ਕੀਤੀ ਗੱਲਬਾਤ