25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਭੁਲੱਥ ਦੇ ਨੌਜਵਾਨ ਹਰਵਿੰਦਰ ਸਿੰਘ ਦੀ ਅਸਟਰੀਆ 'ਚ ਹਾਦਸੇ 'ਚ ਮੌਤ

ਭੁਲੱਥ, 14 ਜੂਨ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਵਸਨੀਕ ਹਰਵਿੰਦਰ ਸਿੰਘ ਉਰਫ ਡਿਪਟੀ...

ਅਜੀਤ ਡੈਸਕ 14-06-2025

ਭੁਲੱਥ, 14 ਜੂਨ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਵਸਨੀਕ ਹਰਵਿੰਦਰ ਸਿੰਘ ਉਰਫ ਡਿਪਟੀ ਪੁੱਤਰ ਪਾਖਰ ਸਿੰਘ ਭਗਵਾਨਪੁਰ ਵਾਲੇ ਨੌਜਵਾਨ ਦੀ ਅਸਟਰੀਆ ਵਿਚ ਗੱਡੀਆਂ ਦੀ ਟੱਕਰ ਨਾਲ ਵਾਪਰੇ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਏ ਹਰਵਿੰਦਰ ਸਿੰਘ ਦੇ ਵੱਡੇ ਭਰਾ ਬਹਾਦਰ ਸਿੰਘ ਨੇ ਦੱਸਿਆ ਕਿ ਡਿਪਟੀ ਉਨ੍ਹਾਂ ਦਾ ਸਭ ਤੋਂ ਛੋਟਾ ਭਰਾ ਸੀ ਤੇ ਕਾਫੀ ਲੰਬੇ ਸਮੇਂ ਤੋਂ ਅਸਟਰੀਆ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ, ਜਿਸ ਦੀਆਂ ਤਿੰਨ ਬੇਟੀਆਂ ਤੇ ਪਤਨੀ ਵੀ ਅਸਟਰੀਆ ਹੀ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਦੀ ਕਾਰ ਟਰਾਂਬ ਗੱਡੀ ਨਾਲ ਟਕਰਾਉਣ ਕਰਕੇ ਮੌਕੇ ਉਤੇ ਹੀ ਹਰਵਿੰਦਰ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਜਿੱਤਿਆ ਆਪਣਾ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਖਿਤਾਬ ਅਗਲੀ ਖ਼ਬਰ ਨੀਟ ਪ੍ਰੀਖਿਆ 'ਚ ਸ਼ੋਭਨੀਕ ਸਿੰਘ ਜ਼ਿਲ੍ਹੇ 'ਚੋਂ ਅੱਵਲ