25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਜਿੱਤਿਆ ਆਪਣਾ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਖਿਤਾਬ

ਲੰਡਨ, 14 ਜੂਨ - ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕਰ ਲਿਆ। ਲੰਡਨ ਦੇ...

ਅਜੀਤ ਡੈਸਕ 14-06-2025

ਲੰਡਨ, 14 ਜੂਨ - ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕਰ ਲਿਆ। ਲੰਡਨ ਦੇ ਇਤਿਹਾਸਿਕ ਲਾਰਡਸ ਕ੍ਰਿਕਟ ਸਟੇਡੀਅਮ ਵਿਚ ਆਸਟ੍ਰੇਲੀਆ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 212 ਦੌੜਾਂ ਬਣਾ ਕੇ ਆਊਟ ਹੋ ਗਈ, ਜਵਾਬ ਵਿਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 138 ਦੌੜਾਂ ਬਣਾ ਕੇ ਆਊਟ ਹੋ ਗਈ। 74 ਦੌੜਾਂ ਦੀ ਲੀਡ ਨਾਲ ਖੇਡਦਿਆਂ ਦੂਜੀ ਪਾਰੀ ਵਿਚ ਆਸਟ੍ਰੇਲੀਆਂ ਦੀ ਪੂਰੀ ਟੀਮ 207 ਦੌੜਾਂ ਬਣਾ ਕੇ ਆਊਟ ਹੋ ਗਈ। 282 ਦੌੜਾਂ ਦੇ ਮਿਲੇ ਟੀਚੇ ਨੂੰ ਦੱਖਣੀ ਅਫ਼ਰੀਕਾ ਨੇ 5 ਵਿਕਟਾਂ ਦੇ ਨੁਕਸਾਨ ''ਤੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ 27 ਸਾਲਾਂ ਬਾਅਦ ਆਈ.ਸੀ.ਸੀ. ਟਰਾਫੀ ਜਿੱਤਣ ਦਾ ਸੁਪਨਾ ਪੂਰਾ ਕਰ ਲਿਆ।
 

ਪਿਛਲੀ ਖ਼ਬਰ ਇਜ਼ਰਾਈਲ-ਈਰਾਨ ਯੁੱਧ ਵਿਚਾਲੇ ਤਹਿਰਾਨ 'ਚ ਭਾਰਤੀ ਦੂਤਾਵਾਸ ਨੇ ਐਮਰਜੈਂਸੀ ਨੰਬਰ ਕੀਤੇ ਜਾਰੀ ਅਗਲੀ ਖ਼ਬਰ ਭੁਲੱਥ ਦੇ ਨੌਜਵਾਨ ਹਰਵਿੰਦਰ ਸਿੰਘ ਦੀ ਅਸਟਰੀਆ 'ਚ ਹਾਦਸੇ 'ਚ ਮੌਤ