25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਦੁਬਈ ਦੀ 67 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

3820 ਲੋਕਾਂ ਨੂੰ ਸੁਰੱਖਿਅਤ ਕੱਢਿਆ ਦੁਬਈ, 14 ਜੂਨ (ਏਜੰਸੀ)-ਦੁਬਈ ਮੀਡੀਆ ਦਫ਼ਤਰ (ਡੀ.ਐਮ.ਓ.) ਨੇ ਸਨਿਚਰਵਾਰ ਨੂੰ ਦੱਸਿਆ ਕਿ ਇਥੇ ਮਰੀਨਾ ਵਿਚ ਇਕ 67 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ...

ਅਜੀਤ ਡੈਸਕ 15-06-2025

3820 ਲੋਕਾਂ ਨੂੰ ਸੁਰੱਖਿਅਤ ਕੱਢਿਆ
ਦੁਬਈ, 14 ਜੂਨ (ਏਜੰਸੀ)-ਦੁਬਈ ਮੀਡੀਆ ਦਫ਼ਤਰ (ਡੀ.ਐਮ.ਓ.) ਨੇ ਸਨਿਚਰਵਾਰ ਨੂੰ ਦੱਸਿਆ ਕਿ ਇਥੇ ਮਰੀਨਾ ਵਿਚ ਇਕ 67 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ | ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਤੋਂ ਬਾਅਦ ਮਰੀਨਾ ਪਿਨੈਕਲ ਦੇ 764 ਅਪਾਰਟਮੈਂਟਾਂ ਦੇ ਸਾਰੇ 3,820 ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਦੁਬਈ ਸਿਵਲ ਡਿਫੈਂਸ ਟੀਮਾਂ ਨੇ ਛੇ ਘੰਟੇ ਦੀ ਅਣਥੱਕ ਮਿਹਨਤ ਕਰਕੇ ਅੱਗ ਬੁਝਾ ਦਿੱਤੀ ਹੈ ਪਰ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਡੀ.ਐਮ.ਓ. ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਨਿਵਾਸੀਆਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਇਮਾਰਤ ਦੇ ਡਿਵੈਲਪਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਸੁਰੱਖਿਆ ਤੇ ਤੰਦਰੁਸਤੀ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਰੀਨਾ ਪਿਨੈਕਲ ਜਿਸ ਨੂੰ 'ਟਾਈਗਰ ਟਾਵਰ' ਵੀ ਕਿਹਾ ਜਾਂਦਾ ਹੈ ਵਿਚ ਅੱਗ ਲੱਗੀ ਹੋਵੇ |

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਅਮਰੀਕਾ 'ਚ ਸੰਸਦ ਮੈਂਬਰ ਤੇ ਉਸ ਦੇ ਪਤੀ ਦੀ ਗੋਲੀਆਂ ਮਾਰ ਕੇ ਹੱਤਿਆ