27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਅਹਿਮਦਾਬਾਦ ਜਹਾਜ਼ ਹਾਦਸਾ: ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 42 ਲੋਕਾਂ ਦੇ ਡੀ.ਐਨ.ਏ. ਨਮੂਨੇ ਹੋਏ ਮੇਲ

ਨਵੀਂ ਦਿੱਲੀ, 15 ਜੂਨ - ਅਹਿਮਦਾਬਾਦ ਵਿਚ ਹੋਏ ਜਹਾਜ਼ ਹਾਦਸੇ ਤੋਂ ਬਾਅਦ, ਡੀ.ਐਨ.ਏ. ਟੈਸਟਾਂ ਰਾਹੀਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਐਤਵਾਰ ਦੁਪਹਿਰ ਤੱਕ, ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ...

ਅਜੀਤ ਡੈਸਕ 15-06-2025

ਨਵੀਂ ਦਿੱਲੀ, 15 ਜੂਨ - ਅਹਿਮਦਾਬਾਦ ਵਿਚ ਹੋਏ ਜਹਾਜ਼ ਹਾਦਸੇ ਤੋਂ ਬਾਅਦ, ਡੀ.ਐਨ.ਏ. ਟੈਸਟਾਂ ਰਾਹੀਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਐਤਵਾਰ ਦੁਪਹਿਰ ਤੱਕ, ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ ਕੁੱਲ 42 ਲੋਕਾਂ ਦੇ ਡੀ.ਐਨ.ਏ. ਦਾ ਮੇਲ ਹੋ ਗਿਆ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਖੁਦ ਇਹ ਜਾਣਕਾਰੀ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਐਕਸ 'ਤੇ ਇਕ ਪੋਸਟ ਵਿਚ ਲਿਖਿਆ ਕਿ ਸ਼ਨੀਵਾਰ ਰਾਤ 9 ਵਜੇ ਤੋਂ ਐਤਵਾਰ ਦੁਪਹਿਰ 1 ਵਜੇ ਤੱਕ, ਸਾਡੀਆਂ ਟੀਮਾਂ ਨੇ ਡੀ.ਐਨ.ਏ. ਨਮੂਨਿਆਂ ਨੂੰ ਮੇਲਣ ਲਈ ਅਣਥੱਕ ਮਿਹਨਤ ਕੀਤੀ ਹੈ। 22 ਹੋਰ ਡੀ.ਐਨ.ਏ. ਨਮੂਨੇ ਮਿਲਾਏ ਗਏ ਹਨ, ਜਿਸ ਨਾਲ ਹੁਣ ਤੱਕ ਮੇਲ ਖਾਂਦੇ ਡੀ.ਐਨ.ਏ. ਨਮੂਨਿਆਂ ਦੀ ਕੁੱਲ ਗਿਣਤੀ 42 ਹੋ ਗਈ ਹੈ।

ਪਿਛਲੀ ਖ਼ਬਰ ਏਅਰ ਇੰਡੀਆ ਜਹਾਜ਼ ਹਾਦਸਾ : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਕੱਲ੍ਹ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਉੱਚ ਪੱਧਰੀ ਮੀ... ਅਗਲੀ ਖ਼ਬਰ ਯੂ.ਪੀ.: ਮਥੁਰਾ ਵਿਚ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਦੀ ਮੌਤ