29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬਰਲਟਨ ਪਾਰਕ 'ਚ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਵੀ ਹੋਣਗੀਆਂ - ਹਰਭਜਨ ਸਿੰਘ ਭੱਜੀ

ਜਲੰਧਰ, 16 ਜੂਨ-ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਰਾਜ ਸਭਾ ਸਾਂਸਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ...

ਅਜੀਤ ਡੈਸਕ 16-06-2025

ਜਲੰਧਰ, 16 ਜੂਨ-ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਰਾਜ ਸਭਾ ਸਾਂਸਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਰਲਟਨ ਪਾਰਕ 'ਚ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਵੀ ਕਰਵਾਈਆਂ ਜਾਣਗੀਆਂ। ਇਸ ਪਾਰਕ ਉਤੇ ਸੀ.ਐਮ. ਵਲੋਂ 76 ਕਰੋੜ ਤੋਂ ਉਪਰ ਰੁਪਏ ਖਰਚ ਕੀਤੇ ਜਾਣਗੇ। ਇਸ ਪਾਰਕ ਨੂੰ ਵੀ ਸ਼ਾਨਦਾਰ ਬਣਾ ਦਿੱਤਾ ਜਾਵੇਗਾ। ਭੱਜੀ ਨੇ ਕਿਹਾ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਰ ਉਹ ਖੇਡਾਂ ਨੂੰ ਆਖਰੀ ਵਿਸ਼ਾ ਰੱਖਦੇ ਹਨ। ਸੀ.ਐਮ. ਮਾਨ ਖੁਦ ਖੇਡ ਪ੍ਰੇਮੀ ਹਨ। ਉਹ ਹਾਕੀ, ਕ੍ਰਿਕਟ, ਫੁੱਟਬਾਲ ਅਤੇ ਵਾਲੀਬਾਲ ਅਤੇ ਹੋਰ ਖੇਡਾਂ ਦੇ ਸ਼ੌਕੀਨ ਹਨ। ਭੱਜੀ ਨੇ ਕਿਹਾ ਕਿ ਜਦੋਂ ਉਹ ਸੀ.ਐਮ. ਮਾਨ ਨੂੰ ਮਿਲੇ ਤਾਂ ਖੇਡਾਂ ਨੂੰ ਦੁਬਾਰਾ ਨਵੀਆਂ ਉਚਾਈਆਂ 'ਤੇ ਲਿਜਾਣ ਬਾਰੇ ਚਰਚਾ ਹੋਈ।

ਪਿਛਲੀ ਖ਼ਬਰ ਅਲੀਆਵਤੀ ਲੋਂਗਕੁਮਰ ਉੱਤਰੀ ਕੋਰੀਆ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪਾਕਿ ਨਹੀਂ ਭੇਜਿਆ ਜਾਵੇਗਾ ਸ਼ਰਧਾਲੂਆਂ ਦਾ ਜਥਾ - ਸਕੱਤਰ