29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਇਕ ਹੋਰ ਸੋਸ਼ਲ ਮੀਡੀਆ Influencer ਸਿੰਮੀ ਚੌਧਰੀ ਦੀ ਮਿਲੀ ਲਾਸ਼

ਸੋਨੀਪਤ, 16 ਜੂਨ-ਸੋਨੀਪਤ ਦੇ ਖਰਖੋਦਾ ਖੇਤਰ ਵਿਚ ਇਕ ਨਹਿਰ ਵਿਚੋਂ ਇਕ ਲੜਕੀ, ਜਿਸਦੀ...

ਅਜੀਤ ਡੈਸਕ 16-06-2025

ਸੋਨੀਪਤ, 16 ਜੂਨ-ਸੋਨੀਪਤ ਦੇ ਖਰਖੋਦਾ ਖੇਤਰ ਵਿਚ ਇਕ ਨਹਿਰ ਵਿਚੋਂ ਇਕ ਲੜਕੀ, ਜਿਸਦੀ ਪਛਾਣ ਹਰਿਆਣਾ ਦੀ ਮਾਡਲ ਵਜੋਂ ਹੋਈ ਹੈ, ਦੀ ਲਾਸ਼ ਮਿਲੀ ਹੈ। ਸ਼ੀਤਲ ਉਰਫ਼ ਸਿੰਮੀ, ਜੋ ਕਿ ਸੰਗੀਤ ਵੀਡੀਓ ਬਣਾਉਣ ਵਾਲੀ ਮਾਡਲ ਵਜੋਂ ਕੰਮ ਕਰਦੀ ਸੀ ਤੇ ਆਪਣੀ ਭੈਣ ਨਾਲ ਪਾਣੀਪਤ ਵਿਚ ਰਹਿੰਦੀ ਸੀ ਅਤੇ 14 ਜੂਨ ਨੂੰ ਸ਼ੂਟਿੰਗ ਲਈ ਘਰੋਂ ਨਿਕਲੀ ਸੀ। ਜਦੋਂ ਉਹ ਵਾਪਸ ਨਹੀਂ ਆਈ ਤਾਂ ਉਸਦੇ ਪਰਿਵਾਰ ਨੇ ਪਾਣੀਪਤ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੂੰ ਸੂਚਨਾ ਮਿਲੀ ਕਿ ਨਹਿਰ ਵਿਚੋਂ ਇਕ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਬਾਅਦ ਵਿਚ ਸ਼ੀਤਲ ਵਜੋਂ ਹੋਈ। ਉਸਦੇ ਲਾਪਤਾ ਹੋਣ ਬਾਰੇ ਪਾਣੀਪਤ ਵਿਚ ਇਕ ਪੁਲਿਸ ਸ਼ਿਕਾਇਤ ਦਰਜ ਕੀਤੀ ਗਈ। ਸੋਨੀਪਤ ਦੇ ਇਕ ਹੋਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸ਼ੀਤਲ, ਜੋ ਕਿ 20 ਸਾਲਾਂ ਦੀ ਸੀ, ਐਤਵਾਰ ਦੇਰ ਰਾਤ ਮਿਲੀ।

ਉਨ੍ਹਾਂ ਦੱਸਿਆ ਕਿ ਨਹਿਰ ਵਿਚੋਂ ਇਕ ਕਾਰ ਵੀ ਮਿਲੀ ਹੈ, ਜੋ ਕਥਿਤ ਤੌਰ 'ਤੇ ਪਾਣੀਪਤ ਦੇ ਇਕ ਵਿਅਕਤੀ ਦੀ ਹੈ, ਜੋ ਤੈਰ ਕੇ ਸੁਰੱਖਿਅਤ ਬਾਹਰ ਆ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਪਰਿਵਾਰ ਨੇ ਕੁਝ ਦੋਸ਼ ਵੀ ਲਗਾਏ ਹਨ। 

ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ : ਭਾਰਤ ਭੂਸ਼ਨ ਆਸ਼ੂ ਨੂੰ ਲੋਕ ਵੋਟਾਂ ਪਾ ਕੇ ਜਿਤਵਾਉਣ - ਬਘੇਲ ਅਗਲੀ ਖ਼ਬਰ ਅਲੀਆਵਤੀ ਲੋਂਗਕੁਮਰ ਉੱਤਰੀ ਕੋਰੀਆ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ