29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 23 'ਤੇ ਪਈ

ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ...

ਅਜੀਤ ਡੈਸਕ 16-06-2025

ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ। ਅੱਜ ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਅਦਾਲਤ ਵਿਚ ਪੇਸ਼ ਹੋ ਕੇ ਜਵਾਬ-ਦਾਅਵਾ ਦਾਖਲ ਕਰਨ ਦੀ ਬਜਾਏ ਸੀ.ਪੀ.ਸੀ. ਦੇ ਆਰਡਰ–7 ਰੂਲ 11 ਅਧੀਨ ਦਰਖਾਸਤ ਦਾਖਲ ਕਰਕੇ ਮੁੱਦਈ ਬਲਕੌਰ ਸਿੰਘ ਦੇ ਦਾਅਵੇ ਨੂੰ ਇਸ ਆਧਾਰ ’ਤੇ ਰੱਦ ਕਰਨ ਦੀ ਮੰਗ ਕੀਤੀ ਕਿ ਇਹ ਦਾਅਵਾ ਨਾ ਤਾਂ ਚੱਲਣਯੋਗ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ। ਵਕੇਸ਼ਨ ਜੱਜ ਅੰਕਿਤ ਐਰੀ ਨੇ ਦਰਖਾਸਤ ਨੂੰ ਰਿਕਾਰਡ ’ਚ ਲੈਂਦਿਆਂ ਮੁੱਦਈ ਧਿਰ ਨੂੰ ਆਦੇਸ਼ ਕੀਤਾ ਹੈ ਕਿ ਉਹ 23 ਜੂਨ ਨੂੰ ਦਰਖਾਸਤ ਦਾ ਜਵਾਬ ਦਾਖਲ ਕਰਨ। 

ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ ਸਾਬਕਾ CM ਵਿਜੇ ਰੁਪਾਣੀ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਦੀ ਮਿਲੀ ਸੁਰੱਖਿਆ