30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

ਨਿੱਕੇ ਘੁੰਮਣ, 16 ਜੂਨ (ਸਤਬੀਰ ਸਿੰਘ ਘੁੰਮਣ)-ਅੱਜ ਹਾਈਵੇ 'ਤੇ ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਰਘਬੀਰ ਸਿੰਘ ਉਰਫ਼ ਮੇਜਰ ਸਿੰਘ ਮੁਰਗੀ ...

ਅਜੀਤ ਡੈਸਕ 16-06-2025

ਨਿੱਕੇ ਘੁੰਮਣ, 16 ਜੂਨ (ਸਤਬੀਰ ਸਿੰਘ ਘੁੰਮਣ)-ਅੱਜ ਹਾਈਵੇ 'ਤੇ ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਰਘਬੀਰ ਸਿੰਘ ਉਰਫ਼ ਮੇਜਰ ਸਿੰਘ ਮੁਰਗੀ ਮਹੱਲਾ ਬਟਾਲਾ ਦਾ ਰਹਿਣ ਵਾਲਾ ਸੀ ਤੇ ਉਹ ਪਿਛਲੇ 35 ਸਾਲ ਤੋਂ ਪਿੰਡ ਕੈਲੇ ਕਲਾਂ ਥਾਣਾ ਘੁੰਮਣ ਕਲਾਂ ਵਿਖੇ ਡਾਕਟਰੀ ਦੁਕਾਨ ਕਰਦਾ ਸੀ। ਅੱਜ ਸ਼ਾਮ ਨੂੰ ਉਹ 7 ਵਜੇ ਦੇ ਕਰੀਬ ਜਦੋਂ ਆਪਣੀ ਦੁਕਾਨ ਤੋਂ ਵਾਪਸ ਘਰ ਬਟਾਲੇ ਆ ਰਿਹਾ ਸੀ ਤਾਂ ਸਤਕੋਹਾ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਣਕੋਟ 'ਤੇ ਕਿਸੇ ਅਣਪਛਾਤੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਪੁਲਿਸ ਦੇ ਉੱਚ ਅਧਿਕਾਰੀਆਂ ਦੀ ਉਡੀਕ ਕਰਨ ਉਪਰੰਤ 3 ਘੰਟੇ ਬੀਤ ਜਾਣ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕਾਫੀ ਰੋਸ ਪ੍ਰਗਟ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ 7 ਵਜੇ ਕਤਲ ਹੋਣ ਉਪਰੰਤ 10 ਵਜੇ ਤੱਕ ਵੀ ਪੁਲਿਸ ਦਾ ਕੋਈ ਉੱਚ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਤਾਂ ਡਾਕਟਰ ਦੇ ਪਰਿਵਾਰਿਕ ਮੈਂਬਰਾਂ ਵਲੋਂ ਮਾਝਾ ਕਿਸਾਨ ਯੂਨੀਅਨ ਤੇ ਹੋਰ ਦਰਜਨਾਂ ਲੋਕਾਂ ਵਲੋਂ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਨਕੋਟ ਨੂੰ ਜਾਮ ਕਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ।

ਪਿਛਲੀ ਖ਼ਬਰ ਵਿੱਤੀ ਐਕਸ਼ਨ ਟਾਸਕ ਫੋਰਸ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ, ਕਿਹਾ ਇਹ...ਪੈਸੇ ਤੋਂ ਬਿਨਾਂ ਨਹੀਂ ਹੋ ਸਕਦਾ ਅਗਲੀ ਖ਼ਬਰ ਤਕਨੀਕੀ ਸਮੱਸਿਆ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਾਪਸ ਦਿੱਲੀ ਮੋੜੀ