31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਰੱਦ

ਅਹਿਮਦਾਬਾਦ, 17 ਜੂਨ- ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਹ ਉਹ ਹੀ ਰੂਟ ਹੈ, ਜਿਸ ’ਤੇ ਪਹਿਲਾਂ ਇਕ ਜਹਾਜ਼....

ਅਜੀਤ ਡੈਸਕ 17-06-2025

ਅਹਿਮਦਾਬਾਦ, 17 ਜੂਨ- ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਹ ਉਹ ਹੀ ਰੂਟ ਹੈ, ਜਿਸ ’ਤੇ ਪਹਿਲਾਂ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਾਣਕਾਰੀ ਅਨੁਸਾਰ, ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਏ.ਆਈ.-159 ਅਹਿਮਦਾਬਾਦ ਤੋਂ ਦੁਪਹਿਰ 1.10 ਵਜੇ ਰਵਾਨਾ ਹੋਣਾ ਸੀ। ਲੰਡਨ ਵਿਚ ਇਸ ਦਾ ਪਹੁੰਚਣ ਦਾ ਸਮਾਂ ਸ਼ਾਮ 6.25 ਵਜੇ ਦੱਸਿਆ ਗਿਆ ਸੀ। ਪਿਛਲੇ ਦੋ ਦਿਨਾਂ ਵਿਚ, ਤਿੰਨ ਬੋਇੰਗ 787 ਡਰੀਮਲਾਈਨਰ ਜਹਾਜ਼ਾਂ ਵਿਚ ਤਕਨੀਕੀ ਸਮੱਸਿਆਵਾਂ ਵੇਖੀਆਂ ਗਈਆਂ। ਪਹਿਲਾਂ ਏਅਰ ਇੰਡੀਆ 19315 (ਹਾਂਗਕਾਂਗ ਤੋਂ ਦਿੱਲੀ) ਸ਼ੱਕੀ ਤਕਨੀਕੀ ਖਰਾਬੀ ਕਾਰਨ ਉਡਾਣ ਦੇ ਵਿਚਕਾਰ ਵਾਪਸ ਪਰਤ ਗਈ। ਇਸ ਤੋਂ ਬਾਅਦ, ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਉਡਾਣ ਨੂੰ ਕੋਲਕਾਤਾ ਵਿਚ ਰੋਕਣਾ ਪਿਆ ਅਤੇ ਅਹਿਮਦਾਬਾਦ-ਲੰਡਨ ਉਡਾਣ ਨੂੰ ਰੱਦ ਕਰਨਾ ਪਿਆ।

ਪਿਛਲੀ ਖ਼ਬਰ ਜ਼ਮੀਨੀ ਵਿਵਾਦ ਦੇ ਚੱਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਹਾਲਤ ਹੈ ਸਥਿਰ- ਹਸਪਤਾਲ