31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੋਨੀਆ ਗਾਂਧੀ ਦੀ ਹਾਲਤ ਹੈ ਸਥਿਰ- ਹਸਪਤਾਲ

ਨਵੀਂ ਦਿੱਲੀ, 17 ਜੂਨ- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਜਿਨ੍ਹਾਂ ਨੂੰ ਪੇਟ ਨਾਲ ਸੰਬੰਧਿਤ ਸਮੱਸਿਆ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਇਲਾਜ ਦੌਰਾਨ ਚੰਗਾ ਹੁੰਗਾਰਾ ਦੇ ਰਹੇ ਹਨ ਪਰ ਉਨ੍ਹਾਂ ਦੀ ਛੁੱਟੀ ਦੀ ਮਿਤੀ ਅਜੇ ਤੈਅ ਨਹੀਂ ਕੀਤੀ....

ਅਜੀਤ ਡੈਸਕ 17-06-2025

ਨਵੀਂ ਦਿੱਲੀ, 17 ਜੂਨ- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਜਿਨ੍ਹਾਂ ਨੂੰ ਪੇਟ ਨਾਲ ਸੰਬੰਧਿਤ ਸਮੱਸਿਆ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਇਲਾਜ ਦੌਰਾਨ ਚੰਗਾ ਹੁੰਗਾਰਾ ਦੇ ਰਹੇ ਹਨ ਪਰ ਉਨ੍ਹਾਂ ਦੀ ਛੁੱਟੀ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ। ਇਹ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਵਲੋਂ ਦਿੱਤੀ ਗਈ। 78 ਸਾਲਾ ਕਾਂਗਰਸ ਨੇਤਾ ਨੂੰ ਐਤਵਾਰ ਸ਼ਾਮ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਕ ਬਿਆਨ ਵਿਚ, ਹਸਪਤਾਲ ਦੇ ਚੇਅਰਮੈਨ ਅਜੈ ਸਵਰੂਪ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਨਿਗਰਾਨੀ ਹੇਠ ਹਨ।

ਪਿਛਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਰੱਦ ਅਗਲੀ ਖ਼ਬਰ 25 ਸਾਲਾਂ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ