30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੰਜਾਬ ਖੇਤੀਬਾੜੀ ਯੂਨੀ. ਦੇਸ਼ ਦੀਆਂ 67 ਯੂਨੀਵਰਸਿਟੀਆਂ 'ਚੋਂ ਸਿਖ਼ਰ 'ਤੇ

ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਦੇਸ਼ ਭਰ ਦੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਕਾਰਜ ਅਤੇ ਯੋਗਦਾਨ ਦੇ ਆਧਾਰ ਉਤੇ...

ਅਜੀਤ ਡੈਸਕ 17-06-2025

ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਦੇਸ਼ ਭਰ ਦੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਕਾਰਜ ਅਤੇ ਯੋਗਦਾਨ ਦੇ ਆਧਾਰ ਉਤੇ ਦਰਜਾਬੰਦੀ ਦੇਣ ਵਾਲੀ ਏਜੰਸੀ ਇੰਡੀਅਨ ਇੰਸਟੀਟਿਊਸ਼ਨ ਰੈਂਕਿੰਗ ਫਰੇਮਵਰਕ (ਆਈ.ਆਈ.ਆਰ.ਐੱਫ.) ਦੀ ਜਾਰੀ ਹੋਈ 2025 ਦੀ ਦਰਜਾਬੰਦੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀ.ਏ.ਯੂ.) ਨੇ ਦੇਸ਼ ਦੀਆਂ 67 ਰਾਜ ਖੇਤੀ ਯੂਨੀਵਰਸਿਟੀਆਂ ਵਿਚੋਂ ਸਿਖਰਲਾ ਸਥਾਨ ਹਾਸਿਲ ਕੀਤਾ ਹੈ। ਇਹੀ ਨਹੀਂ ਪੀ.ਏ.ਯੂ. ਨੇ ਦੇਸ਼ ਭਰ ਦੇ 78 ਖੇਤੀ ਸੰਸਥਾਨਾਂ ਵਿਚੋਂ ਦੂਸਰਾ ਦਰਜਾ ਵੀ ਇਸ ਦਰਜਾਬੰਦੀ ਅਨੁਸਾਰ ਹਾਸਿਲ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲਗਾਤਾਰ ਤੀਸਰੇ ਸਾਲ ਰਾਜ ਖੇਤੀ ਯੂਨੀਵਰਸਿਟੀਆਂ ’ਚ ਸਿਖਰਲਾ ਸਥਾਨ ਮਿਲਿਆ ਹੈ। 

ਪਿਛਲੀ ਖ਼ਬਰ ਸੱਪ ਨੇ ਮਾਸੀ ਤੇ ਭਾਣਜੇ ਨੂੰ ਡੱਸਿਆ, ਮਾਸੀ ਦੀ ਮੌਤ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਥੰਮ੍ਹਿਆ