29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤ ਅਤੇ ਕੈਨੇਡਾ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਹਾਈ ਕਮਿਸ਼ਨਰਾਂ ਨੂੰ ਜਲਦ ਕਰਨਗੇ ਬਹਾਲ- ਵਿਦੇਸ਼ ਸਕੱਤਰ

ਕਨਾਨਾਸਕਿਸ (ਕੈਨੇਡਾ), 18 ਜੂਨ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਬਹੁਤ ਮਹੱਤਵਪੂਰਨ ਸੰਬੰਧਾਂ ਵਿਚ ਸਥਿਰਤਾ....

ਅਜੀਤ ਡੈਸਕ 18-06-2025

ਕਨਾਨਾਸਕਿਸ (ਕੈਨੇਡਾ), 18 ਜੂਨ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਬਹੁਤ ਮਹੱਤਵਪੂਰਨ ਸੰਬੰਧਾਂ ਵਿਚ ਸਥਿਰਤਾ ਬਹਾਲ ਕਰਨ ਲਈ ਪਹਿਲਾ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨੇ ਇਥੇ ਕਨਾਨਾਸਕਿਸ ਵਿਚ ਜੀ-7 ਸੰਮੇਲਨ ਦੇ ਮੌਕੇ ’ਤੇ ਬਹੁਤ ਸਕਾਰਾਤਮਕ ਅਤੇ ਰਚਨਾਤਮਕ ਮੀਟਿੰਗ ਕੀਤੀ। ਮੀਟਿੰਗ ਵਿਚ ਭਾਰਤ-ਕੈਨੇਡਾ ਸੰਬੰਧਾਂ ਦੀ ਮਹੱਤਤਾ ’ਤੇ ਚਰਚਾ ਕੀਤੀ ਗਈ, ਜੋ ਸਾਂਝੇ ਮੁੱਲਾਂ, ਲੋਕਤੰਤਰ ਅਤੇ ਕਾਨੂੰਨ ਦੇ ਰਾਜ, ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਹੋਰ ਬਹੁਤ ਸਾਰੀਆਂ ਸਮਾਨਤਾਵਾਂ ’ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਬਹੁਤ ਮਹੱਤਵਪੂਰਨ ਰਿਸ਼ਤੇ ਵਿਚ ਸਥਿਰਤਾ ਬਹਾਲ ਕਰਨ ਲਈ ਇਹ ਕਦਮ ਚੁੱਕਣ ਲਈ ਸਹਿਮਤ ਹੋਏ ਹਨ। ਹੋਰ ਕੂਟਨੀਤਕ ਕਦਮ ਇਸ ਤੋਂ ਬਾਅਦ ਆਉਣਗੇ। ਦੱਸ ਦੇਈਏ ਕਿ ਪਿਛਲੇ ਸਾਲ, ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਜਦੋਂ ਓਟਾਵਾ ਨੇ ਉਨ੍ਹਾਂ ਨੂੰ ਖਾਲਿਸਤਾਨੀ ਪੱਖੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਸੀ।

ਪਿਛਲੀ ਖ਼ਬਰ ਉੱਤਰ ਪ੍ਰਦੇਸ਼: ਪੁਲੀ ਨਾਲ ਟਕਰਾਈ ਕਾਰ, ਜ਼ਿੰਦਾ ਸੜੇ ਪੰਜ ਲੋਕ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਟਰੰਪ ਨੇ ਫ਼ੋਨ ’ਤੇ ਕੀਤੀ ਗੱਲਬਾਤ