29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰਾਜਧਾਨੀ ਵਿਚ ਕੋਰੋਨਾ ਨਾਲ ਵਿਅਕਤੀ ਦੀ ਮੌਤ

ਨਵੀਂ ਦਿੱਲੀ, 18 ਜੂਨ- ਰਾਜਧਾਨੀ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਬਜ਼ੁਰਗ ਵਿਅਕਤੀ ਮੂੰਹ ਦੇ....

ਅਜੀਤ ਡੈਸਕ 18-06-2025

ਨਵੀਂ ਦਿੱਲੀ, 18 ਜੂਨ- ਰਾਜਧਾਨੀ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਬਜ਼ੁਰਗ ਵਿਅਕਤੀ ਮੂੰਹ ਦੇ ਕੈਂਸਰ ਅਤੇ ਗੁਰਦੇ ਨਾਲ ਸੰਬੰਧਿਤ ਬਿਮਾਰੀ ਤੋਂ ਪੀੜਤ ਸੀ। ਦੱਸ ਦੇਈਏ ਕਿ ਦਿੱਲੀ ਵਿਚ 620 ਸਰਗਰਮ ਕੋਰੋਨਾ ਮਰੀਜ਼ ਹਨ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। 15 ਜੂਨ ਨੂੰ ਪਹਿਲੀ ਵਾਰ ਇਕ ਦਿਨ ਵਿਚ ਤਿੰਨ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਦੋਂ ਤੱਕ ਦਿੱਲੀ ਵਿਚ ਕੋਰੋਨਾ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਤਿੰਨ ਦਿਨਾਂ ਤੋਂ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ। ਪਿਛਲੇ ਸ਼ਨੀਵਾਰ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 672 ਹੋ ਗਈ। ਕੋਈ ਨਵਾਂ ਕੇਸ ਵੀ ਦਰਜ ਨਹੀਂ ਕੀਤਾ ਗਿਆ ਹੈ।

ਪਿਛਲੀ ਖ਼ਬਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼ ਨੂੰ 2006.40 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ ਅਗਲੀ ਖ਼ਬਰ ਉੱਤਰ ਪ੍ਰਦੇਸ਼: ਪੁਲੀ ਨਾਲ ਟਕਰਾਈ ਕਾਰ, ਜ਼ਿੰਦਾ ਸੜੇ ਪੰਜ ਲੋਕ