28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ

ਬੀਣੇਵਾਲ (ਹੁਸ਼ਿਆਰਪੁਰ), 18 ਜੂਨ (ਬੈਜ ਚੌਧਰੀ)-ਸਥਾਨਕ ਹੈਬੋਵਾਲ ਤੋਂ ਕਾਹਨਪੁਰ ਰੋਡ ਉਤੇ ਹੋਏ...

ਅਜੀਤ ਡੈਸਕ 18-06-2025

ਬੀਣੇਵਾਲ (ਹੁਸ਼ਿਆਰਪੁਰ), 18 ਜੂਨ (ਬੈਜ ਚੌਧਰੀ)-ਸਥਾਨਕ ਹੈਬੋਵਾਲ ਤੋਂ ਕਾਹਨਪੁਰ ਰੋਡ ਉਤੇ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਕਰਨਦੀਪ ਸਿੰਘ ਪੁੱਤਰ ਮੋਹਨ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਘਟਨਾ ਦੇਰ ਰਾਤ ਦੀ ਦੱਸੀ ਜਾਂਦੀ ਹੈ। ਦੋਵੇਂ ਨੌਜਵਾਨ ਪਿੰਡ ਸੇਖੋਵਾਲ-ਬੀਤ ਦੇ ਦੱਸੇ ਜਾ ਰਹੇ ਹਨ। ਗੰਭੀਰ ਰੂਪ ਨਾਲ ਜ਼ਖਮੀ ਨੂੰ ਪੀ. ਜੀ. ਆਈ. ਭੇਜਿਆ ਗਿਆ ਹੈ। ਹਾਦਸਾ ਕਿਸੇ ਅਣਪਛਾਤੇ ਵਾਹਨ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵਲੋਂ ਘੱਟ ਕੀਮਤ 'ਤੇ ਜ਼ਮੀਨ ਵੇਚਣ ਦੇ ਲਗਾਏ ਦੋਸ਼ਾਂ ਦਾ ਕੀਤਾ ਖੰਡਨ ਅਗਲੀ ਖ਼ਬਰ ਗੜ੍ਹਸ਼ੰਕਰ ਵਿਖੇ ਬਸਪਾ ਵਲੋਂ ਵਿਸ਼ਾਲ ਧਰਨਾ ਸ਼ੁਰੂ