28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਚਾਇਤੀ ਬੋਲੀ ਇਕ ਤਰਫਾ ਕਰਵਾਉਣ 'ਤੇ ਬੀ.ਡੀ.ਓ. ਦਫਤਰ ਚੋਗਾਵਾਂ ਦਾ ਘਿਰਾਓ

ਚੋਗਾਵਾਂ/ਅੰਮ੍ਰਿਤਸਰ, 18 ਜੂਨ (ਗੁਰਵਿੰਦਰ ਸਿੰਘ ਕਲਸੀ)-ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਵਿਖੇ...

ਅਜੀਤ ਡੈਸਕ 18-06-2025

ਚੋਗਾਵਾਂ/ਅੰਮ੍ਰਿਤਸਰ, 18 ਜੂਨ (ਗੁਰਵਿੰਦਰ ਸਿੰਘ ਕਲਸੀ)-ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਵਿਖੇ ਬਲਾਕ ਚੋਗਾਵਾਂ ਵਲੋਂ ਇਕ ਤਰਫਾ ਪੰਚਾਇਤੀ ਬੋਲੀ ਕਰਵਾਉਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਚਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਬੀ.ਡੀ.ਓ. ਦਫਤਰ ਚੋਗਾਵਾਂ ਦਾ ਘਿਰਾਓ ਕਰਕੇ ਸਖ਼ਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰਣਜੀਤ ਸਿੰਘ, ਬਲਾਕ ਸਕੱਤਰ  ਬਲਦੇਵ ਸਿੰਘ, ਦਿਲਬਾਗ ਸਿੰਘ, ਸੁਖਦੇਵ ਸਿੰਘ ਕਲੇਰ ਵਣੀਏ ਕੇ, ਮਿੰਟੂ ਡੱਲੇਕੇ, ਦਿਲਬਾਗ ਸਿੰਘ ਫੌਜੀ ਸ਼ਹੂਰਾ ਆਦਿ ਆਗੂਆਂ ਨੇ ਸਿਆਸੀ ਸ਼ਹਿ 'ਤੇ ਹੋਈ ਇਕਤਰਫਾ ਪੰਚਾਇਤੀ ਬੋਲੀ ਰੱਦ ਕਰਕੇ ਦੁਬਾਰਾ ਪੰਚਾਇਤੀ ਬੋਲੀ ਕਰਵਾਉਣ ਦੀ ਡੀ.ਡੀ.ਪੀ.ਓ. ਅੰਮ੍ਰਿਤਸਰ ਤੋਂ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਬੀ.ਡੀ.ਓ ਚੋਗਾਵਾਂ ਨੂੰ ਪੰਚਾਇਤੀ ਬੋਲੀ ਰੱਦ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ। 

ਪਿਛਲੀ ਖ਼ਬਰ ਇਜ਼ਰਾਈਲ-ਈਰਾਨ ਤਣਾਅ ਵਿਚਾਲੇ 90 ਕਸ਼ਮੀਰੀ ਵਿਦਿਆਰਥੀ ਅਰਮੀਨੀਆ ਤੋਂ ਭਾਰਤ ਲਈ ਰਵਾਨਾ ਅਗਲੀ ਖ਼ਬਰ ਔਰਤ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ 'ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ