27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਾਕਿ 'ਚ ਜਾਫ਼ਰ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰੇ

ਪਿਸ਼ਾਵਰ/ਇਸਲਾਮਾਬਾਦ, 18 ਜੂਨ-ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੁੱਧਵਾਰ ਨੂੰ ਇਕ ਰੇਲਵੇ ਟਰੈਕ ਨੇੜੇ ਹੋਏ...

ਅਜੀਤ ਡੈਸਕ 18-06-2025

ਪਿਸ਼ਾਵਰ/ਇਸਲਾਮਾਬਾਦ, 18 ਜੂਨ-ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੁੱਧਵਾਰ ਨੂੰ ਇਕ ਰੇਲਵੇ ਟਰੈਕ ਨੇੜੇ ਹੋਏ ਬੰਬ ਧਮਾਕੇ ਵਿਚ ਜਾਫ਼ਰ ਐਕਸਪ੍ਰੈਸ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਰੇਲਗੱਡੀ ਨਾਲ ਸਬੰਧਤ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਾਰ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਜਾਫ਼ਰ ਐਕਸਪ੍ਰੈਸ ਨੂੰ ਨਿਸ਼ਾਨਾ ਬਣਾਇਆ ਗਿਆ। ਅੱਜ ਬਲੋਚਿਸਤਾਨ ਦੇ ਅਸਥਿਰ ਸੂਬੇ ਦੇ ਨੇੜੇ ਸਿੰਧ ਸੂਬੇ ਦੇ ਜੈਕਬਾਬਾਦ ਵਿਚ ਪਸ਼ੂ ਮੰਡੀ ਦੇ ਨੇੜੇ ਰੇਲਵੇ ਟਰੈਕ ਨੇੜੇ ਧਮਾਕਾ ਹੋਇਆ।
 

ਪਿਛਲੀ ਖ਼ਬਰ ਜੰਗ ਦੌਰਾਨ ਈਰਾਨ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹੈ - ਡੋਨਾਲਡ ਟਰੰਪ ਅਗਲੀ ਖ਼ਬਰ ਭਾਰਤ ਨੇ ਈਰਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਸਿੰਧੂ ਕੀਤਾ ਸ਼ੁਰੂ