27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੁਲਿਸ ਚੌਕੀ ਜੈਂਤੀਪੁਰ ਬਾਹਰ ਲੋਕਾਂ ਨੇ ਲਾਇਆ ਧਰਨਾ

ਜੈਂਤੀਪੁਰ, 18 ਜੂਨ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪਿੰਡ ਪਾਖਰਪੁਰਾ ਵਿਖੇ ਬੀਤੇ ਕੱਲ੍ਹ...

ਅਜੀਤ ਡੈਸਕ 18-06-2025

ਜੈਂਤੀਪੁਰ, 18 ਜੂਨ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪਿੰਡ ਪਾਖਰਪੁਰਾ ਵਿਖੇ ਬੀਤੇ ਕੱਲ੍ਹ 18 ਸਾਲਾ ਨੌਜਵਾਨ ਜੀਵਨ ਸਿੰਘ ਨੂੰ ਬਾਹਰਲੀ ਪੁਲਿਸ ਵਲੋਂ ਚੁੱਕ ਕੇ ਲਿਜਾਣ ਦਾ ਮਾਮਲਾ ਗਰਮਾਇਆ ਹੈ, ਜਿਸ ਉਤੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਲੋਂ ਪੁਲਿਸ ਚੌਕੀ ਜੈਂਤੀਪੁਰ ਦੇ ਸਾਹਮਣੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ, ਜਿਸ ਵਿਚ ਇੰਡੀਅਨ ਆਰਮੀ ਦੀਆਂ ਗੱਡੀਆਂ ਵੀ ਫਸੀਆਂ ਨਜ਼ਰ ਆਈਆਂ। ਇਸ ਸਬੰਧੀ ਨੌਜਵਾਨ ਜੀਵਨ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪੁੱਤਰ ਨੂੰ ਕੱਲ੍ਹ ਸ਼ਾਮ 5 ਵਜੇ ਕਿਸੇ ਬਾਹਰਲੀ ਪੁਲਿਸ ਵਲੋਂ ਚੁੱਕ ਕੇ ਲਿਜਾਇਆ ਗਿਆ ਹੈ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੱਖ-ਵੱਖ ਕੈਮਰਿਆਂ ਵਿਚ ਕੈਦ ਹੋਈ ਹੈ। ਮੌਕੇ ਉਤੇ ਪਹੁੰਚੇ ਐਸ. ਐਚ. ਓ. ਜਸਵਿੰਦਰ ਸਿੰਘ ਕੱਥੂਨੰਗਲ ਤੇ ਚੌਕੀ ਇੰਚਾਰਜ ਅਮਨਜੀਤ ਸਿੰਘ ਜੈਂਤੀਪੁਰ ਵਲੋਂ ਧਰਨਾਕਾਰੀਆਂ ਨੂੰ ਭਰੋਸੇ ਵਿਚ ਲੈ ਕੇ ਧਰਨਾ ਸਮਾਪਤ ਕਰਵਾਇਆ ਗਿਆ ਤੇ ਆਵਾਜਾਈ ਬਹਾਲ ਕਰਵਾਈ। 

ਪਿਛਲੀ ਖ਼ਬਰ ਰਮਨ ਅਰੋੜਾ ਦੀ ਜੇਲ੍ਹ 'ਚ ਵਿਗੜੀ ਸਿਹਤ ਅਗਲੀ ਖ਼ਬਰ ਸੂਬੇ 'ਚ ਵੱਖ-ਵੱਖ ਥਾਈਂ ਅੰਬੇਡਕਰ ਦੇ ਬੁੱਤ ਤੋੜਨ ਵਾਲਾ ਕਾਬੂ - ਡੀ.ਜੀ.ਪੀ. ਪੰਜਾਬ