27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੌੜੀ ਦੇਵਪ੍ਰਯਾਗ ਮੋਟਰ ਰੋਡ 'ਤੇ ਕਾਰ ਖੱਡ ਵਿਚ ਡਿਗਣ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ

ਪੌੜੀ ਗੜ੍ਹਵਾਲ (ਉਤਰਾਖੰਡ) , 18 ਜੂਨ - ਪੌੜੀ ਗੜ੍ਹਵਾਲ ਵਿਚ ਦੇਵਪ੍ਰਯਾਗ ਮੋਟਰ ਰੋਡ 'ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਾਇਲ ਪਿੰਡ ਦੀ ਹੱਦ ਅੰਦਰ ਇਕ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਤੋਂ ...

ਅਜੀਤ ਡੈਸਕ 18-06-2025

ਪੌੜੀ ਗੜ੍ਹਵਾਲ (ਉਤਰਾਖੰਡ) , 18 ਜੂਨ - ਪੌੜੀ ਗੜ੍ਹਵਾਲ ਵਿਚ ਦੇਵਪ੍ਰਯਾਗ ਮੋਟਰ ਰੋਡ 'ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਾਇਲ ਪਿੰਡ ਦੀ ਹੱਦ ਅੰਦਰ ਇਕ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਤੋਂ ਲਗਭਗ 50 ਮੀਟਰ ਡੂੰਘੀ ਖੱਡ ਵਿਚ ਡਿਗ ਗਈ। ਇਸ ਹਾਦਸੇ ਵਿਚ ਗੱਡੀ ਵਿਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਦੇਵਪ੍ਰਯਾਗ ਪੁਲਿਸ ਸਟੇਸ਼ਨ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਤੇ ਜ਼ਰੂਰੀ ਪੰਚਨਾਮਾ ਅਤੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਐਨ.ਆਈ.ਏ. ਨੇ ਤਾਮਿਲਨਾਡੂ ਵਿਚ ਕੱਟੜਪੰਥੀ ਅਤੇ ਭਰਤੀ ਮਾਮਲੇ ਵਿਚ 4 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਸੱਪ ਦੇ ਡੱਸਣ ਕਾਰਨ ਪ੍ਰਵਾਸੀ ਮਜ਼ਦੂਰ ਨੂੰ ਦਿਖਣਾ ਹੋਇਆ ਬੰਦ