27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਐਨ.ਆਈ.ਏ. ਨੇ ਤਾਮਿਲਨਾਡੂ ਵਿਚ ਕੱਟੜਪੰਥੀ ਅਤੇ ਭਰਤੀ ਮਾਮਲੇ ਵਿਚ 4 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਚੇਨਈ, 18 ਜੂਨ - ਰਾਸ਼ਟਰੀ ਜਾਂਚ ਏਜੰਸੀ ( ਐਨ.ਆਈ.ਏ. ) ਨੇ ਕਿਹਾ ਕਿ 2022 ਦੇ ਕੋਇੰਬਟੂਰ ਕਾਰ ਬੰਬ ਧਮਾਕੇ ਨਾਲ ਜੁੜੇ ਤਾਮਿਲਨਾਡੂ ਵਿਚ ਕੱਟੜਪੰਥੀ ਅਤੇ ਭਰਤੀ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦੇ ਸੰਬੰਧ ...

ਅਜੀਤ ਡੈਸਕ 18-06-2025

ਚੇਨਈ, 18 ਜੂਨ - ਰਾਸ਼ਟਰੀ ਜਾਂਚ ਏਜੰਸੀ ( ਐਨ.ਆਈ.ਏ. ) ਨੇ ਕਿਹਾ ਕਿ 2022 ਦੇ ਕੋਇੰਬਟੂਰ ਕਾਰ ਬੰਬ ਧਮਾਕੇ ਨਾਲ ਜੁੜੇ ਤਾਮਿਲਨਾਡੂ ਵਿਚ ਕੱਟੜਪੰਥੀ ਅਤੇ ਭਰਤੀ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਹਿਮਦ ਅਲੀ, ਜਵਾਹਰ ਸਾਥਿਕ, ਰਾਜਾ ਅਬਦੁੱਲਾ ਉਰਫ਼ ਐਮ.ਏ.ਸੀ. ਰਾਜਾ ਅਤੇ ਸ਼ੇਖ ਦਾਊਦ ਵਜੋਂ ਹੋਈ ਹੈ। ਇਸ ਨਾਲ ਇਸ ਖਾਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 8 ਹੋ ਗਈ ਹੈ।  ਐਨ.ਆਈ.ਏ. ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ (ਟੀ.ਐਨ. ਆਈ.ਐਸ.ਆਈ.ਐਸ. ਕੱਟੜਪੰਥੀ ਅਤੇ ਭਰਤੀ ਮਾਮਲੇ ਵਜੋਂ ਰਜਿਸਟਰਡ) ਕੋਇੰਬਟੂਰ ਧਮਾਕੇ ਦੀ ਜਾਂਚ ਦਾ ਇਕ ਸ਼ਾਖਾ ਹੈ।

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਲੜਾਈ ਛਡਾਉਣ ਗਏ ਕੈਦੀ ਦੀ ਕੁੱਟਮਾਰ, ਸਿਵਲ ਹਸਪਤਾਲ ਦਾਖ਼ਲ ਅਗਲੀ ਖ਼ਬਰ ਪੌੜੀ ਦੇਵਪ੍ਰਯਾਗ ਮੋਟਰ ਰੋਡ 'ਤੇ ਕਾਰ ਖੱਡ ਵਿਚ ਡਿਗਣ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ