27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕੇਂਦਰੀ ਜੇਲ੍ਹ ਵਿਚ ਲੜਾਈ ਛਡਾਉਣ ਗਏ ਕੈਦੀ ਦੀ ਕੁੱਟਮਾਰ, ਸਿਵਲ ਹਸਪਤਾਲ ਦਾਖ਼ਲ

ਕਪੂਰਥਲਾ, 18 ਜੂਨ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਇਕ ਬੈਰਕ ਦੇ ਬਾਹਰ ਹੋ ਰਹੀ ਲੜਾਈ ਨੂੰ ਛਡਾਉਣ ਗਏ ਇਕ ਕੈਦੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਨੂੰ ਜੇਲ੍ਹ ਮੁਲਾਜ਼ਮਾਂ ...

ਅਜੀਤ ਡੈਸਕ 18-06-2025

ਕਪੂਰਥਲਾ, 18 ਜੂਨ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਇਕ ਬੈਰਕ ਦੇ ਬਾਹਰ ਹੋ ਰਹੀ ਲੜਾਈ ਨੂੰ ਛਡਾਉਣ ਗਏ ਇਕ ਕੈਦੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਨੂੰ ਜੇਲ੍ਹ ਮੁਲਾਜ਼ਮਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ । ਜੇਰੇ ਇਲਾਜ ਰਾਜਨ ਪੁੱਤਰ ਡੈਨੀਅਲ ਵਾਸੀ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਜੇਲ੍ਹ ਅੰਦਰ ਹੋ ਰਹੀ ਇਕ ਲੜਾਈ ਨੂੰ ਜਦੋਂ ਉਹ ਛਡਾਉਣ ਗਿਆ ਤਾਂ ਇਕ ਧਿਰ ਨੇ ਉਸ 'ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ।ਜਿਸ ਦਾ ਇਲਾਜ ਐਮਰਜੈਂਸੀ ਵਾਰਡ ਵਿਚ ਡਿਊਟੀ 'ਤੇ ਤਾਇਨਾਤ ਡਾ. ਅਸ਼ੀਸ਼ਪਾਲ ਸਿੰਘ ਵਲੋਂ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਪਿਛਲੀ ਖ਼ਬਰ ਈਰਾਨ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੇ ਕਿਹਾ , ਅਸੀਂ ਵਿਦੇਸ਼ ਮੰਤਰਾਲੇ ਦੇ ਧੰਨਵਾਦੀ ਹਾਂ ਅਗਲੀ ਖ਼ਬਰ ਐਨ.ਆਈ.ਏ. ਨੇ ਤਾਮਿਲਨਾਡੂ ਵਿਚ ਕੱਟੜਪੰਥੀ ਅਤੇ ਭਰਤੀ ਮਾਮਲੇ ਵਿਚ 4 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ