26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੱਖਣੀ ਇਜ਼ਰਾਈਲ ਦੇ ਹਸਪਤਾਲ 'ਤੇ ਡਿੱਗੀ ਈਰਾਨੀ ਮਿਜ਼ਾਈਲ, ਅਨੇਕਾਂ ਜ਼ਖਮੀ

ਬੇਰਸ਼ੇਬਾ, 19 ਜੂਨ-ਅੱਜ ਇਕ ਈਰਾਨੀ ਮਿਜ਼ਾਈਲ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ 'ਤੇ ਡਿੱਗੀ, ਜਿਸ...

ਅਜੀਤ ਡੈਸਕ 19-06-2025

ਬੇਰਸ਼ੇਬਾ, 19 ਜੂਨ-ਅੱਜ ਇਕ ਈਰਾਨੀ ਮਿਜ਼ਾਈਲ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ 'ਤੇ ਡਿੱਗੀ, ਜਿਸ ਨਾਲ ਨੁਕਸਾਨ ਹੋਇਆ ਪਰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਹੋਰ ਮਿਜ਼ਾਈਲਾਂ ਤੇਲ ਅਵੀਵ ਦੇ ਨੇੜੇ ਘੱਟੋ-ਘੱਟ ਦੋ ਥਾਵਾਂ 'ਤੇ ਇਕ ਉੱਚੀ ਇਮਾਰਤ ਉਤੇ ਡਿੱਗੀਆਂ ਤੇ ਕਈ ਰਿਹਾਇਸ਼ੀ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਹਮਲਿਆਂ ਵਿਚ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ। ਇਕ ਸਥਾਨਕ ਪੁਲਿਸ ਕਮਾਂਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿਚ ਕਈ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਛੇ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ ਸੀ, ਜਿਥੋਂ ਤੱਕ ਪਹੁੰਚਣਾ ਮੁਸ਼ਕਿਲ ਸੀ ਅਤੇ ਮਰੀਜ਼ਾਂ ਨੂੰ ਹਸਪਤਾਲ ਦੇ ਸੁਰੱਖਿਅਤ ਖੇਤਰਾਂ ਵਿਚ ਭੇਜ ਦਿੱਤਾ ਹੈ।

ਪਿਛਲੀ ਖ਼ਬਰ 20 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ : 1 ਵਜੇ ਤੱਕ ਹੋਈ 29.1% ਵੋਟਿੰਗ