23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭੇਦ ਭਰੀ ਹਾਲਤ ’ਚ ਬੱਚਾ ਲਾਪਤਾ

ਚੋਗਾਵਾਂ, (ਅੰਮ੍ਰਿਤਸਰ), 20 ਜੂਨ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਵਿਖੇ ਭੇਦ ਭਰੀ ਹਾਲਤ ’ਚ ਬੱਚਾ ਲਾਪਤਾ ਹੋ ਜਾਣ ਦੀ ਖਬਰ.....

ਅਜੀਤ ਡੈਸਕ 20-06-2025

ਚੋਗਾਵਾਂ, (ਅੰਮ੍ਰਿਤਸਰ), 20 ਜੂਨ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਵਿਖੇ ਭੇਦ ਭਰੀ ਹਾਲਤ ’ਚ ਬੱਚਾ ਲਾਪਤਾ ਹੋ ਜਾਣ ਦੀ ਖਬਰ ਹੈ। ਇਸ ਸੰਬੰਧੀ ਬੱਚੇ ਦੇ ਪਿਤਾ ਰੇਸ਼ਮ ਸਿੰਘ ਪਿੰਡ ਖਿਆਲਾ ਨੇ ਦੱਸਿਆ ਕਿ ਬੀਤੀ 3 ਜੂਨ ਨੂੰ ਉਨ੍ਹਾਂ ਦਾ ਪੁੱਤਰ ਪ੍ਰਿੰਸ (13) ਇਤਿਹਾਸਿਕ ਪਿੰਡ ਬਰਾੜ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ। ਅਸੀਂ ਉਸ ਦੀ ਆਸੇ ਪਾਸੇ ਤੇ ਰਿਸ਼ਤੇਦਾਰਾਂ ਤੋਂ ਕਾਫ਼ੀ ਭਾਲ ਕੀਤੀ। ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਇਸ ਸੰਬੰਧੀ ਪੁਲਿਸ ਚੌਂਕੀ ਰਾਮ ਤੀਰਥ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ।

ਪਿਛਲੀ ਖ਼ਬਰ ਉਮਰ ਅਬਦੁੱਲਾ ਦਾ ਪਾਣੀਆਂ ਦੇ ਮੁੱਦੇ 'ਤੇ ਦਿੱਤਾ ਬਿਆਨ ਗੈਰ-ਵਾਜਬ - ਡਾ. ਦਲਜੀਤ ਸਿੰਘ ਚੀਮਾ ਅਗਲੀ ਖ਼ਬਰ ਕਿਸਾਨ ਆਗੂ ਦੀ ਸੜਕ ਹਾਦਸੇ ਵਿਚ ਮੌਤ