23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਭਿਆਨਕ ਸੜਕ 'ਹਾਦਸੇ ਚ 9 ਲੋਕਾਂ ਦੀ ਮੌਤ

ਕੋਲਕਾਤਾ, 20 ਜੂਨ- ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਲਰਾਮਪੁਰ ਥਾਣਾ ਖੇਤਰ ਦੇ ਨਮਸ਼ੋਲ ਨੇੜੇ ਰਾਸ਼ਟਰੀ ਰਾਜਮਾਰਗ ...

ਅਜੀਤ ਡੈਸਕ 20-06-2025

ਕੋਲਕਾਤਾ, 20 ਜੂਨ- ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਲਰਾਮਪੁਰ ਥਾਣਾ ਖੇਤਰ ਦੇ ਨਮਸ਼ੋਲ ਨੇੜੇ ਰਾਸ਼ਟਰੀ ਰਾਜਮਾਰਗ 18 'ਤੇ ਉਸ ਸਮੇਂ ਵਾਪਰਿਆ ਜਦੋਂ ਬੋਲੈਰੋ ਕਾਰ ਵਿਚ ਸਵਾਰ ਲੋਕ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸਨ।  ਅਚਾਨਕ ਜਮਸ਼ੇਦਪੁਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਟ੍ਰੇਲਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਕਾਰ ਚਕਨਾਚੂਰ ਹੋ ਗਈ, ਜਦੋਂ ਕਿ ਭਾਰੀ ਸਾਮਾਨ ਨਾਲ ਭਰਿਆ ਟ੍ਰੇਲਰ ਵੀ ਸੜਕ ਦੇ ਕਿਨਾਰੇ ਪਲਟ ਗਿਆ। ਘਟਨਾ ਤੋਂ ਬਾਅਦ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਠੱਪ ਹੋ ਗਈ।

ਪਿਛਲੀ ਖ਼ਬਰ ਫ਼ਿਲਮ ਨਿਰਮਾਤਾ ਮਹੇਸ਼ ਜੀਰਾਵਾਲਾ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮੌਤ ਦੀ ਪੁਸ਼ਟੀ ਅਗਲੀ ਖ਼ਬਰ ਝਾਰਖੰਡ ਵਿਚ ਭਾਰੀ ਮੀਂਹ ਕਾਰਨ ਕੋਲਾ ਖਾਨਾਂ 'ਚ ਕੰਮ ਕਰਨ ਵਾਲੇ ਦਹਿਸ਼ਤ 'ਚ