24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ

ਕਪੂਰਥਲਾ, 21 ਜੂਨ (ਅਮਨਜੋਤ ਸਿੰਘ ਵਾਲੀਆ)- ਥਾਣਾ ਫੱਤੂਢਿੰਗਾ ਅਧੀਨ ਆਉਂਦੇ ਪਿੰਡ ਰਤੜਾ ਦੇ ਨੌਜਵਾਨ ਗਗਨਦੀਪ ਸਿੰਘ ਪੁੱਤਰ ਅਜੀਤ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ....

ਅਜੀਤ ਡੈਸਕ 21-06-2025

ਕਪੂਰਥਲਾ, 21 ਜੂਨ (ਅਮਨਜੋਤ ਸਿੰਘ ਵਾਲੀਆ)- ਥਾਣਾ ਫੱਤੂਢਿੰਗਾ ਅਧੀਨ ਆਉਂਦੇ ਪਿੰਡ ਰਤੜਾ ਦੇ ਨੌਜਵਾਨ ਗਗਨਦੀਪ ਸਿੰਘ ਪੁੱਤਰ ਅਜੀਤ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਿਊਟੀ ਡਾ. ਆਸ਼ੀਸ਼ ਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ਵਿਚ ਮੇਲਾ ਸੀ ਤੇ ਉਨ੍ਹਾਂ ਦਾ ਲੜਕਾ ਮੋਟਰਸਾਈਕਲ ’ਤੇ ਗਿਆ ਸੀ, ਜਿਸ ਦੀ ਦੇਰ ਰਾਤ ਸਿਰ ਵਿਚ ਗੁੱਝੀਆਂ ਸੱਟਾਂ ਲੱਗੀ ਹੋਣ ਕਾਰਨ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ। ਏ.ਐਸ.ਆਈ. ਪਰਮਜੀਤ ਸਿੰਘ ਨੇ ਦੇਰ ਰਾਤ 3 ਵਜੇ ਦੇ ਕਰੀਬ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰਖਵਾ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੀਤੀ ਜਾਵੇਗੀ।

ਪਿਛਲੀ ਖ਼ਬਰ ਪੰਜਾਬ ’ਚ ਅੱਜ ਦਾਖ਼ਲ ਹੋ ਸਕਦੈ ਮਾਨਸੂਨ- ਮੌਸਮ ਵਿਭਾਗ ਅਗਲੀ ਖ਼ਬਰ ਯੋਗ ਸਾਨੂੰ ਦਿਖਾਉਂਦਾ ਹੈ ਸ਼ਾਂਤੀ ਦਾ ਰਾਹ- ਪ੍ਰਧਾਨ ਮੰਤਰੀ