23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਰਾਠੀ ਅਦਾਕਾਰ ਤੁਸ਼ਾਰ ਘੜੀਗਾਓਂਕਰ ਮੁੰਬਈ ਦੇ ਫਲੈਟ ਵਿਚ ਮ੍ਰਿਤਕ ਮਿਲਿਆ

ਮੁੰਬਈ, 21 ਜੂਨ - ਮਰਾਠੀ ਅਦਾਕਾਰ ਤੁਸ਼ਾਰ ਘੜੀਗਾਓਂਕਰ ਮੁੰਬਈ ਦੇ ਫਲੈਟ ਵਿਚ ਮ੍ਰਿਤਕ ਮਿਲਿਆ ਹੈ। ਮੁੰਬਈ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮੁੱਖ ਕੰਟਰੋਲ ਰੂਮ ਤੋਂ ਇਕ ਸੁਨੇਹਾ ਮਿਲਿਆ ਜਿਸ ਵਿਚ...

ਅਜੀਤ ਡੈਸਕ 21-06-2025

 ਮੁੰਬਈ, 21 ਜੂਨ - ਮਰਾਠੀ ਅਦਾਕਾਰ ਤੁਸ਼ਾਰ ਘੜੀਗਾਓਂਕਰ ਮੁੰਬਈ ਦੇ ਫਲੈਟ ਵਿਚ ਮ੍ਰਿਤਕ ਮਿਲਿਆ ਹੈ। ਮੁੰਬਈ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮੁੱਖ ਕੰਟਰੋਲ ਰੂਮ ਤੋਂ ਇਕ ਸੁਨੇਹਾ ਮਿਲਿਆ ਜਿਸ ਵਿਚ ਕਿਹਾ ਗਿਆ ਸੀ ਕਿ ਮੁੰਬਈ ਦੇ ਗੋਰੇਗਾਓਂ ਵੈਸਟ ਦੇ ਰਾਮ ਮੰਦਰ ਰੋਡ 'ਤੇ ਕਮਰਾ ਨੰਬਰ 102,ਆਰ4 ਵਿਚ ਇਕ ਬੇਹੋਸ਼ ਵਿਅਕਤੀ ਮਿਲਿਆ ਹੈ, ਅਤੇ ਪੁਲਿਸ ਸਹਾਇਤਾ ਦੀ ਲੋੜ ਹੈ। ਸਥਾਨ 'ਤੇ ਪਹੁੰਚਣ 'ਤੇ, ਇਕ ਬੇਹੋਸ਼ ਵਿਅਕਤੀ ਜ਼ਮੀਨ 'ਤੇ ਪਿਆ ਮਿਲਿਆ। ਉਸ ਨੂੰ ਟਰਾਮਾ ਕੇਅਰ ਹਸਪਤਾਲ ਲਿਜਾਇਆ ਗਿਆ, ਜਿਥੇ ਮੈਡੀਕਲ ਅਫਸਰ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਛਲੀ ਖ਼ਬਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਪ੍ਰਵਾਸੀ ਖੇਤ ਮਜ਼ਦੂਰ ਪਤੀ ਪਤਨੀ ਦੀ ਮੌਤ ਅਗਲੀ ਖ਼ਬਰ 'ਆਪ' ਵਲੋਂ ਲੁਧਿਆਣਾ ਅਰਬਨ ਦਾ ਜ਼ਿਲ੍ਹਾ ਇੰਚਾਰਜ ਤੇ ਸਕੱਤਰ ਨਿਯੁਕਤ