23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਪ੍ਰਵਾਸੀ ਖੇਤ ਮਜ਼ਦੂਰ ਪਤੀ ਪਤਨੀ ਦੀ ਮੌਤ

ਕਪੂਰਥਲਾ/ਸੁਲਤਾਨਪੁਰ ਲੋਧੀ, 21 ਜੂਨ (ਅਮਨਜੋਤ ਸਿੰਘ ਵਾਲੀਆ, ਨਰੇਸ਼ ਹੈਪੀ) - ਸੁਲਤਾਨਪੁਰ ਲੋਧੀ ਦੇ ਪਿੰਡ ਤਰਫਹਾਜੀ ਵਿਖੇ ਦੇਰ ਸ਼ਾਮ ਖੇਤਾਂ ਵਿਚ ਝੋਨਾ ਲਗਾਕੇ ਬਾਹਰ ਨਿਕਲੇ ਪ੍ਰਵਾਸੀ...

ਅਜੀਤ ਡੈਸਕ 21-06-2025

 ਕਪੂਰਥਲਾ/ਸੁਲਤਾਨਪੁਰ ਲੋਧੀ, 21 ਜੂਨ (ਅਮਨਜੋਤ ਸਿੰਘ ਵਾਲੀਆ, ਨਰੇਸ਼ ਹੈਪੀ) - ਸੁਲਤਾਨਪੁਰ ਲੋਧੀ ਦੇ ਪਿੰਡ ਤਰਫਹਾਜੀ ਵਿਖੇ ਦੇਰ ਸ਼ਾਮ ਖੇਤਾਂ ਵਿਚ ਝੋਨਾ ਲਗਾਕੇ ਬਾਹਰ ਨਿਕਲੇ ਪ੍ਰਵਾਸੀ ਖੇਤ ਮਜ਼ਦੂਰ ਪਤੀ ਪਤਨੀ ਨੂੰ ਇਕ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਪਹਿਲਾਂ ਸੁਲਤਾਨਪੁਰ ਲੋਧੀ ਹਸਪਤਾਲ ਲਿਜਾਇਆ ਗਿਆ, ਜਿਸ ਉਪਰੰਤ ਉਸ ਨੂੰ ਕਪੂਰਥਲਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿਥੇ ਡਿਊਟੀ ਡਾਕਟਰ ਵਲੋਂ ਉਸ ਨੂੰ ਵੀ ਮਿ੍ਤਕ ਐਲਾਨ ਦਿੱਤਾ ਗਿਆ । ਇਸ ਸੰਬੰਧੀ ਪੁਲਿਸ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਭਾਰਤ ਇੰਗਲੈਂਡ ਪਹਿਲਾ ਟੈਸਟ : ਮੀਂਹ ਰੁਕਣ ਤੋਂ ਬਾਅਦ ਇੰਗਲੈਂਡ ਦੀ ਬੱਲੇਬਾਜ਼ੀ ਸ਼ੁਰੂ ਅਗਲੀ ਖ਼ਬਰ ਮਰਾਠੀ ਅਦਾਕਾਰ ਤੁਸ਼ਾਰ ਘੜੀਗਾਓਂਕਰ ਮੁੰਬਈ ਦੇ ਫਲੈਟ ਵਿਚ ਮ੍ਰਿਤਕ ਮਿਲਿਆ