22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਆਲ ਇੰਡੀਆ ਰੇਡੀਓ ਦੇ ਸੇਵਾ ਮੁਕਤ ਡਾਇਰੈਕਟਰ ਚੌਧਰੀ ਰਾਮ ਪ੍ਰਕਾਸ਼ ਨਹੀਂ ਰਹੇ

ਬਲਾਚੌਰ, 22 ਜੂਨ (ਦੀਦਾਰ ਸਿੰਘ ਬਲਾਚੌਰੀਆ) - ਆਕਾਸ਼ਬਾਣੀ ਆਲ ਇੰਡੀਆ ਰੇਡੀਓ ਤੋਂ ਚੱਲਦੇ ਦਿਹਾਤੀ ਪ੍ਰੋਗਰਾਮ ਜਿਸ ਵਿਚ ਭਾਈਆ ਜੀ, ਠੰਡੂ ਰਾਮ ਅਤੇ ਚੌਧਰੀ ਕਿਸਾਨੀ ਖੇਤੀ ਬਾੜੀ ਨਾਲ...

ਅਜੀਤ ਡੈਸਕ 22-06-2025

 ਬਲਾਚੌਰ, 22 ਜੂਨ (ਦੀਦਾਰ ਸਿੰਘ ਬਲਾਚੌਰੀਆ) - ਆਕਾਸ਼ਬਾਣੀ ਆਲ ਇੰਡੀਆ ਰੇਡੀਓ ਤੋਂ ਚੱਲਦੇ ਦਿਹਾਤੀ ਪ੍ਰੋਗਰਾਮ ਜਿਸ ਵਿਚ ਭਾਈਆ ਜੀ, ਠੰਡੂ ਰਾਮ ਅਤੇ ਚੌਧਰੀ ਕਿਸਾਨੀ ਖੇਤੀ ਬਾੜੀ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਿਆ ਕਰਦੇ ਸਨ ਦੇ ਚੌਧਰੀ ਰਾਮ ਪ੍ਰਕਾਸ਼ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਲ ਇੰਡੀਆ ਰੇਡੀਓ ਦੇ ਸੇਵਾ ਮੁਕਤ ਡਾਇਰੈਕਟਰ ਅਤੇ ਬਲਾਚੌਰ ਦੇ ਸੇਵਾ ਮੁਕਤ ਕੌਂਸਲਰ ਰਹੇ। ਉਨ੍ਹਾਂ ਦੇ ਸਪੁੱਤਰ ਨਵੀਨ ਚੌਧਰੀ ਗੋਗੀ ਐਸਓ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਅਕਾਸ਼ਬਾਣੀ ਸ਼ਿਮਲਾ ਵਿਖੇ ਵੀ ਤਾਇਨਾਤ ਰਹੇ। ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ ਸਮੇਤ ਪੰਜਾਬ ਦੇ ਮੁੱਖ ਮੰਤਰੀਆਂ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਵ. ਵੀਰ ਭੱਦਰ ਸਿੰਘ ਨਾਲ ਉਨ੍ਹਾਂ ਦੀ ਬਹੁਤ ਨੇੜਤਾ ਰਹੀ।

ਪਿਛਲੀ ਖ਼ਬਰ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਐਨਆਈਏ ਵਲੋਂ ਪਾਕਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ 2 ਗ੍ਰਿਫ਼ਤ... ਅਗਲੀ ਖ਼ਬਰ ਐਨਆਈਏ ਵਲੋਂ ਜਤਿੰਦਰ ਸਿੰਘ ਵਿਰੁੱਧ ਪੰਜਾਬ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਚਾਰਜਸ਼ੀਟ ਦਾਇਰ