23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕਿਸਾਨਾਂ ਤੇ ਸਥਾਨਕ ਲੋਕਾਂ ਨੇ ਅਟਾਰੀ-ਅੰਮ੍ਰਿਤਸਰ ਟੂਲ 'ਤੇ ਲਗਾਇਆ ਵਿਸ਼ਾਲ ਧਰਨਾ

ਅਟਾਰੀ (ਅੰਮ੍ਰਿਤਸਰ), 22 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਅੰਮ੍ਰਿਤਸਰ ਅਟਾਰੀ ਮੁੱਖ ਮਾਰਗ 'ਤੇ ਸਥਿਤ ਟੂਲ ਬੈਰੀਅਲ ਛਿਡਣ ਦੀ ਦੇ ਪ੍ਰਬੰਧਕਾਂ ਵਲੋਂ ਟੂਲ ਬੈਰੀਅਰ ਬਣਨ ਤੋਂ ਲੈ ਕੇ ਅੱਜ ਤੱਕ ਸਥਾਨਕ...

ਅਜੀਤ ਡੈਸਕ 22-06-2025

 ਅਟਾਰੀ (ਅੰਮ੍ਰਿਤਸਰ), 22 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਅੰਮ੍ਰਿਤਸਰ ਅਟਾਰੀ ਮੁੱਖ ਮਾਰਗ 'ਤੇ ਸਥਿਤ ਟੂਲ ਬੈਰੀਅਲ ਛਿਡਣ ਦੀ ਦੇ ਪ੍ਰਬੰਧਕਾਂ ਵਲੋਂ ਟੂਲ ਬੈਰੀਅਰ ਬਣਨ ਤੋਂ ਲੈ ਕੇ ਅੱਜ ਤੱਕ ਸਥਾਨਕ ਲੋਕਾਂ ਨੂੰ ਫਰੀ ਦੀ ਦਿੱਤੀ ਜਾ ਰਹੀ ਸਹੂਲਤ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਮੇਟੀ ਅਤੇ ਮੇਰਾ ਪਿੰਡ ਮੇਰੀ ਸ਼ਾਨ ਅਟਾਰੀ ਤੇ ਹੋਰ ਸਥਾਨਕ ਪਿੰਡਾਂ ਦੇ ਲੋਕਾਂ ਵਲੋਂ ਟੂਰ ਬੈਰੀਅਰ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਗਿਆ ਹੈ, ਜਿਸ ਕਰਕੇ ਭਾਰਤ-ਪਾਕਿ ਸਰਹੱਦ 'ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਵੇਖਣ ਆਉਣ ਵਾਲੇ ਸੈਲਾਨੀ ਯਾਤਰੂ ਨੂੰ ਸਰਹੱਦ ਵੱਲ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਆਉਂਦੇ ਛਿਡਣ ਟੂਲ ਬੈਰੀਅਲ 'ਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋਏ ਹਨ ।

ਪਿਛਲੀ ਖ਼ਬਰ ਡੀਜੀਸੀਏ ਨੇ ਭਾਰਤ ਦੀ ਹਵਾਬਾਜ਼ੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਸ਼ੁਰੂ ਕੀਤਾ ਵਿਆਪਕ ਵਿਸ਼ੇਸ਼ ਆਡਿਟ ਅਗਲੀ ਖ਼ਬਰ ਵਿਧਾਇਕ ਡਾ:ਸੰਧੂ ਤੇ ਮੇਅਰ ਮੋਤੀ ਭਾਟੀਆ ਵਲੋਂ ਪੈਰਾਡਾਈਜ਼ ਇਨਕਲੇਵ ਵਿਚ ਪ੍ਰੀਮਿਕਸ ਪਾ ਕੇ ਸੜਕਾਂ ਬਣਾਉਣ ਦਾ ਉਦਘਾਟਨ