26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮੁਹਾਲੀ ਪੁਲਿਸ ਨੇ ਨਾਈਜੀਰੀਅਨ ਨਾਗਰਿਕ ਕੁਕੀਨ ਅਤੇ ਨਗਦੀ ਸਮੇਤ ਕੀਤਾ ਗਿ੍ਫ਼ਤਾਰ

ਮੁਹਾਲੀ, 23 ਜੂਨ (ਕਪਿਲ ਵਧਵਾ)- ਜ਼ਿਲ੍ਹਾ ਮੁਹਾਲੀ ਦੀ ਖਰੜ ਪੁਲਿਸ ਨੇ ਸੈਕਟਰ 115 ਵਿਚਲੀ ਸੁਸਾਇਟੀ ਤੋਂ ਨਸ਼ੇ ਦੀ ਖੇਪ ਸਮੇਤ ਇਕ ਨਾਈਜੀਰੀਅਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ....

ਅਜੀਤ ਡੈਸਕ 23-06-2025

ਮੁਹਾਲੀ, 23 ਜੂਨ (ਕਪਿਲ ਵਧਵਾ)- ਜ਼ਿਲ੍ਹਾ ਮੁਹਾਲੀ ਦੀ ਖਰੜ ਪੁਲਿਸ ਨੇ ਸੈਕਟਰ 115 ਵਿਚਲੀ ਸੁਸਾਇਟੀ ਤੋਂ ਨਸ਼ੇ ਦੀ ਖੇਪ ਸਮੇਤ ਇਕ ਨਾਈਜੀਰੀਅਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸ.ਐਸ.ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਥਾਣਾ ਸਦਰ ਖਰੜ ਦੀ ਪੁਲਿਸ ਪਾਰਟੀ ਨੇ ਖੂਨੀ ਮਾਜਰਾ ਨਜ਼ਦੀਕ ਪੈਂਦੀ ਇਕ ਸੁਸਾਇਟੀ ਤੋਂ ਇਕਜ਼ੋਆ ਨਾਂਅ ਦੇ ਨਾਈਜੀਰੀਅਨ ਨਾਗਰਿਕ ਨੂੰ 540 ਗ੍ਰਾਮ ਕੁਕੀਨ, 10 ਹਜ਼ਾਰ ਨਗਦੀ ਅਤੇ ਇਕ ਕੰਪਿਊਟਰ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਕਤ ਮੁਲਜ਼ਮ ਖਿਲਾਫ਼ ਐਨ.ਡੀ.ਪੀ.ਐਸ. ਦੀ ਧਾਰਾ 21 (ਸੀ) ਤਹਿਤ ਮਾਮਲਾ ਦਰਜ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਮੁਲਜ਼ਮ ਕਿੱਥੋਂ ਨਸ਼ਾ ਲਿਆਂਦਾ ਸੀ ਅਤੇ ਕਿਸ ਕਿਸ ਨੂੰ ਵੇਚਦਾ ਸੀ।

ਪਿਛਲੀ ਖ਼ਬਰ ਲੋਕ ਸੰਜੀਵ ਅਰੋੜਾ ਨੂੰ ਕਰਦੇ ਹਨ ਪਸੰਦ- ਸੌਰਭ ਭਾਰਦਵਾਜ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ: 11ਵੇਂ ਦੌਰ ਤੋਂ ਬਾਅਦ, ‘ਆਪ’ ਦੀ ਲੀਡ 7482 ਤੋਂ ਪਾਰ