26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਭੁਲੱਥ, 24 ਜੂਨ (ਮੇਹਰ ਚੰਦ ਸਿੱਧੂ)-ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਕਟਰ ਹਰਜਿੰਦਰ...

ਅਜੀਤ ਡੈਸਕ 24-06-2025

ਭੁਲੱਥ, 24 ਜੂਨ (ਮੇਹਰ ਚੰਦ ਸਿੱਧੂ)-ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਕਟਰ ਹਰਜਿੰਦਰ ਸਿੰਘ ਐਸ. ਐਮ. ਓ. ਭੁਲੱਥ ਦੀ ਅਗਵਾਈ ਵਿਚ ਸਿਵਲ ਹਸਪਤਾਲ ਭੁਲੱਥ ਵਿਖੇ ਡਾਕਟਰ ਨੰਦਿਕਾ ਖੁੱਲਰ ਵਲੋਂ ਸਬ-ਸੈਂਟਰ ਵਿਚ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਬੁਖਾਰ ਬਾਰੇ ਜਾਗਰੂਕ ਕਰਦੇ ਹੋਏ ਇਸ ਦੇ ਲੱਛਣਾਂ ਬਾਰੇ ਟੈਸਟ ਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਖੁੱਲਰ ਨੇ ਕਿਹਾ ਕਿ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਤੋਂ ਬਚਣ ਲਈ ਸਾਫ-ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਇਸ ਮੌਕੇ ਏ. ਐਮ. ਓ. ਬਲਕਾਰ ਸਿੰਘ, ਏ. ਐਮ. ਓ. ਸੁਖਵੰਤ ਸਿੰਘ, ਮੇਲ ਵਰਕਰ ਗੁਰਜੀਤ ਸਿੰਘ, ਮਨਪ੍ਰੀਤ ਕੌਰ ਏ. ਐਨ. ਐਮ., ਸਿਹਤ ਸੁਪਰਵਾਈਜ਼ਰ ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਮੇਲ ਵਰਕਰ ਸਬ-ਸੈਂਟਰ ਬੋਪਾਰਾਏ ਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ। 

ਪਿਛਲੀ ਖ਼ਬਰ ਡੋਨਾਲਡ ਟਰੰਪ ਵਲੋਂ ਇਜ਼ਰਾਈਲ ਨੂੰ ਚਿਤਾਵਨੀ ਅਗਲੀ ਖ਼ਬਰ ਈ.ਪੀ.ਐਫ.ਓ. ਨੇ ਆਟੋ-ਸੈਟਲਮੈਂਟ ਸੀਮਾ ਵਧਾ ਕੇ 5 ਲੱਖ ਰੁਪਏ ਕੀਤੀ