ਕਪੂਰਥਲਾ, 24 ਜੂਨ (ਅਮਨਜੋਤ ਸਿੰਘ ਵਾਲੀਆ)-ਤਲਵੰਡੀ ਮਹਿਮਾ ਨੇੜੇ ਅਣਪਛਾਤੇ ਵਾਹਨ ਵਲੋਂ ਸਕੂਟਰੀ ਸਵਾਰ ਮਾਂ ਤੇ ਧੀ ਨੂੰ ਟੱਕਰ ਮਾਰੇ ਜਾਣ ਕਾਰਨ ਮਾਂ ਦੀ ਮੌਤ ਹੋ ਗਈ ਜਦਕਿ ਲੜਕੀ ਗੰਭੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਡਿਊਟੀ ਡਾਕਟਰ ਨਵਦੀਪ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿਚ ਜਸਵਿੰਦਰ ਕੌਰ ਪਤਨੀ ਸੰਤੋਖ ਸਿੰਘ ਅਤੇ ਚਾਹਤ ਨਾਹਰ ਪੁੱਤਰੀ ਸੰਤੋਖ ਸਿੰਘ ਨੂੰ ਲਿਆਂਦਾ ਗਿਆ ਸੀ। ਜਾਂਚ ਕਰਨ ਉਤੇ ਜਸਵਿੰਦਰ ਕੌਰ ਦੀ ਮੌਤ ਹੋ ਚੁੱਕੀ ਸੀ ਜਦਕਿ ਚਾਹਤ ਨਾਹਰ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਜਸਵਿੰਦਰ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਇਸ ਸਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਅਣਪਛਾਤੇ ਵਾਹਨ ਨੇ ਸਕੂਟਰੀ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਲੜਕੀ ਜ਼ਖਮੀ
ਕਪੂਰਥਲਾ, 24 ਜੂਨ (ਅਮਨਜੋਤ ਸਿੰਘ ਵਾਲੀਆ)-ਤਲਵੰਡੀ ਮਹਿਮਾ ਨੇੜੇ ਅਣਪਛਾਤੇ ਵਾਹਨ ਵਲੋਂ ਸਕੂਟਰੀ ਸਵਾਰ ਮਾਂ...
ਅਜੀਤ ਡੈਸਕ
24-06-2025