27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

342 ਸਿਲੰਡਰਾਂ ਨਾਲ ਭਰਿਆ ਟਰੱਕ ਫਲਾਈਓਵਰ ਤੋਂ ਡਿੱਗਿਆ

ਜਲੰਧਰ, 24 ਜੂਨ-ਜਲੰਧਰ ਵਿਚ 342 ਸਿਲੰਡਰਾਂ ਨਾਲ ਭਰਿਆ ਟਰੱਕ ਫਲਾਈਓਵਰ ਤੋਂ ਡਿੱਗ ਗਿਆ ਹੈ। ਟਿੱਪਰ ਦੀ ਟੱਕਰ ਤੋਂ...

ਅਜੀਤ ਡੈਸਕ 24-06-2025

ਜਲੰਧਰ, 24 ਜੂਨ-ਜਲੰਧਰ ਵਿਚ 342 ਸਿਲੰਡਰਾਂ ਨਾਲ ਭਰਿਆ ਟਰੱਕ ਫਲਾਈਓਵਰ ਤੋਂ ਡਿੱਗ ਗਿਆ ਹੈ। ਟਿੱਪਰ ਦੀ ਟੱਕਰ ਤੋਂ ਬਾਅਦ ਇਹ ਹਾਦਸਾ ਵਾਪਰਿਆ। ਫਿਲਹਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।ਦੱਸ ਦਈਏ ਕਿ ਜਲੰਧਰ ਵਿਚ ਸਿਲੰਡਰ ਲੈ ਕੇ ਜਾ ਰਿਹਾ ਇਕ ਟਰੱਕ ਸ਼ਹਿਰ ਵੱਲ ਆ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਘਟਨਾ ਸਮੇਂ ਟਰੱਕ ਵਿਚ 300 ਤੋਂ ਵੱਧ ਸਿਲੰਡਰ ਸਨ। ਗੁਰਾਇਆ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਇਹ ਹਾਦਸਾ ਜਲੰਧਰ ਦੇ ਗੁਰਾਇਆ ਸਥਿਤ ਪਿੰਡ ਗੋਹਾਵਰ ਨੇੜੇ ਹਾਈਵੇਅ 'ਤੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਗੈਸ ਸਿਲੰਡਰਾਂ ਨਾਲ ਭਰੇ ਇਕ ਟਰੱਕ ਨੂੰ ਪਿੱਛੇ ਤੋਂ ਆ ਰਹੇ ਬੱਜਰੀ ਨਾਲ ਭਰੇ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਰੋਡ ਸੇਫਟੀ ਫੋਰਸ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੈਸ ਸਿਲੰਡਰਾਂ ਨਾਲ ਭਰੀ ਇਕ ਗੱਡੀ ਫਲਾਈਓਵਰ ਤੋਂ ਹੇਠਾਂ ਡਿੱਗ ਗਈ ਸੀ। ਗੱਡੀ ਵਿਚ ਲਗਭਗ 342 ਗੈਸ ਸਿਲੰਡਰ ਭਰੇ ਹੋਏ ਸਨ। ਇਸ ਸਬੰਧੀ ਡਰਾਈਵਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਸੜਕ ਕਿਨਾਰੇ ਟਰੱਕ ਖੜ੍ਹਾ ਕਰਕੇ ਟਾਇਰਾਂ ਦੀ ਜਾਂਚ ਕਰ ਰਿਹਾ ਸੀ ਤਾਂ ਪਿੱਛੇ ਆ ਰਹੇ ਬੱਜਰੀ ਨਾਲ ਭਰੇ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸਿੱਧੀ ਫਲਾਈਓਵਰ ਤੋਂ ਹੇਠਾਂ ਡਿੱਗ ਗਈ। 

ਪਿਛਲੀ ਖ਼ਬਰ ਪੰਜਾਬ ਡਿਵੈਲਪਮੈਂਟ ਕੌਂਸਲ 'ਚ ਗੁਪਤ ਤਰੀਕੇ ਨਾਲ 22 ਗੈਰ-ਪੰਜਾਬੀਆਂ ਦੀ ਭਰਤੀ 'ਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਤਾੜਨਾ ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਸਕੂਟਰੀ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਲੜਕੀ ਜ਼ਖਮੀ