27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਨੀਰਜ ਚੋਪੜਾ ਨੇ ਓਸਟ੍ਰਾਵਾ ਗੋਲਡਨ ਸਪਾਈਕ ਵਿਚ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ , 24 ਜੂਨ - ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਚੈੱਕ ਗਣਰਾਜ ਵਿਚ ਆਯੋਜਿਤ ਓਸਟ੍ਰਾਵਾ ਗੋਲਡਨ ਸਪਾਈਕ ਵਿਚ ਸੋਨ ਤਗਮਾ ਜਿਤ ਕੇ ਇਕ ਹੋਰ ਅੰਤਰਰਾਸ਼ਟਰੀ ਜੈਵਲਿਨ ਟੂਰਨਾਮੈਂਟ ...

ਅਜੀਤ ਡੈਸਕ 24-06-2025

ਨਵੀਂ ਦਿੱਲੀ , 24 ਜੂਨ - ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਚੈੱਕ ਗਣਰਾਜ ਵਿਚ ਆਯੋਜਿਤ ਓਸਟ੍ਰਾਵਾ ਗੋਲਡਨ ਸਪਾਈਕ ਵਿਚ ਸੋਨ ਤਗਮਾ ਜਿਤ ਕੇ ਇਕ ਹੋਰ ਅੰਤਰਰਾਸ਼ਟਰੀ ਜੈਵਲਿਨ ਟੂਰਨਾਮੈਂਟ ਵਿਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਨੀਰਜ ਨੇ ਤੀਜੇ ਦੌਰ ਵਿਚ ਜੈਵਲਿਨ 85.29 ਮੀਟਰ ਸੁੱਟਿਆ, ਜਿਸ ਨੂੰ ਕੋਈ ਹੋਰ ਐਥਲੀਟ ਪਾਰ ਨਹੀਂ ਕਰ ਸਕਿਆ। ਦੱਖਣੀ ਅਫਰੀਕਾ ਦੇ ਡਵ ਸਮਿਥ ਨੇ ਦੂਜੇ ਦੌਰ ਵਿਚ 84.12 ਮੀਟਰ ਸੁੱਟਿਆ, ਜੋ ਕਿ 6 ਦੌਰਾਂ ਵਿਚ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਉਹ ਦੂਜੇ ਸਥਾਨ 'ਤੇ ਰਿਹਾ। ਇਸ ਦੇ ਨਾਲ ਹੀ, ਗ੍ਰੇਨਾਡਾ ਦੇ ਪੀਟਰ ਐਂਡਰਸਨ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 83.63 ਮੀਟਰ ਸੁੱਟਿਆ ਅਤੇ ਇਹ 6 ਦੌਰਾਂ ਵਿਚ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਉਹ ਤੀਜੇ ਸਥਾਨ 'ਤੇ ਰਿਹਾ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਇੰਗਲੈਂਡ ਹੱਥੋਂ 5 ਵਿਕਟਾਂ ਨਾਲ ਹਾਰ