ਠੱਠੀ ਭਾਈ, (ਮੋਗਾ), 25 ਜੂਨ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਢਿੱਲਵਾਂ ਵਾਲਾ ਵਿਖੇ ਪ੍ਰਵੀਨ ਨਾਂਅ ਦੀ ਔਰਤ ਦੀ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿਨ ਦਿਹਾੜੇ ਢਿੱਲਵਾਂ ਵਾਲਾ ਵਾਸੀ ਰੱਖੀ ਖਾਨ ਨੇ ਆਪਣੀ ਪਤਨੀ ਪ੍ਰਵੀਨ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਬਾਘਾ ਪੁਰਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਕਹੀ ਮਾਰ ਕੇ ਪਤਨੀ ਦਾ ਕਤਲ
ਠੱਠੀ ਭਾਈ, (ਮੋਗਾ), 25 ਜੂਨ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਢਿੱਲਵਾਂ ਵਾਲਾ ਵਿਖੇ ਪ੍ਰਵੀਨ ਨਾਂਅ ਦੀ ਔਰਤ ਦੀ ਹੱਤਿਆ ਹੋਣ ਦਾ ਮਾਮਲਾ....
ਅਜੀਤ ਡੈਸਕ
25-06-2025