29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਏਜੰਸੀਆਂ ਰਾਹੀ ਧੀਆਂ ਭੈਣਾਂ ਨੂੰ ਡਰਾਉਣਾ ਧਮਕਾਉਣਾ ਪੰਜਾਬ ਦਾ ਸੱਭਿਆਚਾਰ ਨਹੀਂ-ਪਰਮਿੰਦਰ ਸਿੰਘ ਢੀਂਡਸਾ

ਟੱਲੇਵਾਲ, (ਸੰਗਰੂਰ), 25 ਜੂਨ (ਸੋਨੀ ਚੀਮਾ)- ਸਾਡੇ ਆਪਸੀ ਰਾਜਨੀਤਕ ਮਤਭੇਦ ਹੋ ਸਕਦੇ ਹਨ, ਪਰ ਏਜੰਸੀਆਂ ਰਾਹੀ ਧੀਆਂ ਭੈਣਾਂ ਨੂੰ ਡਰਾਉਣਾ ਧਮਕਾਉਣਾ ਸਾਡੇ ਪੰਜਾਬ ਦਾ ਸੱਭਿਆਚਾਰ...

ਅਜੀਤ ਡੈਸਕ 25-06-2025

ਟੱਲੇਵਾਲ, (ਸੰਗਰੂਰ), 25 ਜੂਨ (ਸੋਨੀ ਚੀਮਾ)- ਸਾਡੇ ਆਪਸੀ ਰਾਜਨੀਤਕ ਮਤਭੇਦ ਹੋ ਸਕਦੇ ਹਨ, ਪਰ ਏਜੰਸੀਆਂ ਰਾਹੀ ਧੀਆਂ ਭੈਣਾਂ ਨੂੰ ਡਰਾਉਣਾ ਧਮਕਾਉਣਾ ਸਾਡੇ ਪੰਜਾਬ ਦਾ ਸੱਭਿਆਚਾਰ ਨਹੀਂ। ਇਹ ਸ਼ਬਦ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਾਬਕਾ ਸਰਪੰਚ ਮਹਿੰਦਰ ਸਿੰਘ ਚੁਹਾਣਕੇ ਦੇ ਰਾਜ ਪੈਲੇਸ ਟੱਲੇਵਾਲ ਵਿਖੇ ਗੱਲਬਾਤ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਸ. ਬਿਕਰਮ ਸਿੰਘ ਮਜੀਠੀਆ ਦੇ ਘਰ ਦਿੱਤੀ ਜ਼ਬਰੀ ਦਬਸ਼ ਅਤੇ ਸ. ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨਾਲ ਅਧਿਕਾਰੀਆਂ ਵਲੋਂ ਬਹਿਸਣਾ ਇਕ ਮੰਦਭਾਗਾ ਹੈ, ਕਿਉਂਕਿ ਸਾਡੇ ਪੰਜਾਬ ਦਾ ਸੱਭਿਆਚਾਰ ਧੀਆਂ ਭੈਣਾਂ ਨੂੰ ਇੱਜ਼ਤ ਦੇਣਾ ਹੈ।

ਪਿਛਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਮੁਹਾਲੀ ਸਥਿਤੀ ਵਿਜੀਲੈਂਸ ਭਵਨ ਵੱਲ ਜਾਂਦੇ ਰਸਤਿਆਂ ’ਤੇ ਨਾਕਾਬੰਦੀ