30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਬਿਕਰਮ ਸਿੰਘ ਮਜੀਠੀਆ ਦੇ ਸਹੁਰੇ ਪਿੰਡ ਖੇੜੀ ਵੀ ਵਿਜੀਲੈਂਸ ਵਲੋਂ ਛਾਪੇਮਾਰੀ

ਸੁਨਾਮ, ਊਧਮ ਸਿੰਘ ਵਾਲਾ, 25 ਜੂਨ (ਰੁਪਿੰਦਰ ਸਿੰਘ ਸੱਗੂ)-ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ...

ਅਜੀਤ ਡੈਸਕ 25-06-2025

ਸੁਨਾਮ, ਊਧਮ ਸਿੰਘ ਵਾਲਾ, 25 ਜੂਨ (ਰੁਪਿੰਦਰ ਸਿੰਘ ਸੱਗੂ)-ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆਂ ਨੂੰ ਜਿਥੇ ਅੱਜ ਵਿਜੀਲੈਂਸ ਵਿਭਾਗ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ, ਉਥੇ ਹੀ ਸ. ਮਜੀਠੀਆ ਦੇ ਸਹੁਰੇ ਜੋ ਕਿ ਪਿੰਡ ਖੇੜੀ ਹਨ, ਉੁਥੇ ਵੀ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਪਿੰਡ ਖੇੜੀ ਸਹੁਰੇ ਘਰ ਛਾਪੇਮਾਰੀ ਕੀਤੀ ਗਈ ਪਰ ਇਥੇ ਮਜੀਠੀਆ ਦੇ ਸਹੁਰੇ ਪਰਿਵਾਰ ਦੇ ਘਰ ਤਾਲੇ ਲੱਗੇ ਹੋਣ ਕਾਰਨ ਵਿਜੀਲੈਂਸ ਦੀ ਟੀਮ ਹੱਥ ਕੁਝ ਵੀ ਨਹੀਂ ਲੱਗਾ ਅਤੇ ਵਿਜੀਲੈਂਸ ਦੀ ਟੀਮ ਉੁਥੇ ਹਾਜ਼ਰ ਕੁਝ ਲੋਕਾਂ ਤੋਂ ਹੀ ਪੁੱਛਗਿੱਛ ਕਰਕੇ ਵਾਪਸ ਮੁੜ ਗਈ। ਜ਼ਿਕਰਯੋਗ ਹੈ ਕਿ ਸ. ਮਜੀਠੀਆ ਦੇ ਸਹੁਰੇ ਭਾਵੇਂ ਪਿੰਡ ਖੇੜੀ ਵਿਖੇ ਹਨ ਪਰ ਉਨ੍ਹਾਂ ਦੇ ਸਹੁਰੇ ਪਰਿਵਾਰ ਸਾਰੇ ਮੈਂਬਰ ਬਾਹਰ ਦਿੱਲੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਿੰਡ ਜ਼ਮੀਨ ਵਗੈਰਾ ਹੋਣ ਦੇ ਨਾਲ ਜੱਦੀ ਘਰ ਪਿੰਡ ਖੇੜੀ ਵਿਖੇ ਵੀ ਹਨ।
 

ਪਿਛਲੀ ਖ਼ਬਰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ 4 ਮੁਲਜ਼ਮ ਕਾਬੂ ਅਗਲੀ ਖ਼ਬਰ ਮਾਮਲਾ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਇਆ ਨਹੀਂ ਜਾ ਸਕਦਾ - ਸ. ਸੁਖਬੀਰ ਸਿੰਘ ਬਾਦਲ