30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਜਲ ਸੈਨਾ ਭਵਨ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ

ਨਵੀਂ ਦਿੱਲੀ , 25 ਜੂਨ - ਦੇਸ਼ ਦੀ ਰਾਜਧਾਨੀ ਦੇ ਜਲ ਸੈਨਾ ਭਵਨ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਦੀ ਖੁਫੀਆ ਵਿੰਗ ਨੇ ਦੋਸ਼ੀ ਨੂੰ ਗ੍ਰਿਫ਼ਤਾਰ ...

ਅਜੀਤ ਡੈਸਕ 25-06-2025

ਨਵੀਂ ਦਿੱਲੀ , 25 ਜੂਨ - ਦੇਸ਼ ਦੀ ਰਾਜਧਾਨੀ ਦੇ ਜਲ ਸੈਨਾ ਭਵਨ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਦੀ ਖੁਫੀਆ ਵਿੰਗ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਾਕਿਸਤਾਨ ਤੋਂ ਇਕ ਮਹਿਲਾ ਹੈਂਡਲਰ ਨੂੰ ਗੁਪਤ ਜਾਣਕਾਰੀ ਭੇਜ ਰਿਹਾ ਸੀ, ਜੋ ਕਿ ਦੇਸ਼ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਸੀ। ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਇਕ ਅੱਪਰ ਡਿਵੀਜ਼ਨ ਕਲਰਕ ਸੀ। ਇਸ ਗ੍ਰਿਫ਼ਤਾਰੀ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵਿਚ ਹਲਚਲ ਮਚਾ ਦਿੱਤੀ ਹੈ। ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਨੇ ਇਹ ਵੱਡੀ ਕਾਰਵਾਈ ਕਰਦਿਆਂ ਵਿਸ਼ਾਲ ਯਾਦਵ ਨਿਵਾਸੀ ਪੁਨਸਿਕਾ ਰੇਵਾੜੀ ਹਰਿਆਣਾ ਨੂੰ ਸਰਕਾਰੀ ਗੁਪਤ ਐਕਟ 1923 ਦੇ ਤਹਿਤ ਗ੍ਰਿਫ਼ਤਾਰ ਕੀਤਾ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਉੱਨਤ 'ਕਟਨਾ ਰਾਈਫਲ ਸਿਸਟਮ' ਫੌਜ ਵਿਚ ਸ਼ਾਮਿਲ