30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗਲਾਸਗੋ ’ਚ ਮੈਕਡੋਨਲਡਜ਼ ਬਾਹਰ ਗਾਂ ਦੇ ਨਕਲੀ ਸਿਰ ਨਾਲ ਅਨੋਖਾ ਪ੍ਰਦਰਸ਼ਨ

ਗਲਾਸਗੋ, 30 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਸੌਖੀਹੌਲ ਸਟਰੀਟ ਸਥਿਤ ਮੈਕਡੋਨਲਡਜ਼ ਦੇ ਬਾਹਰ ਪਸ਼ੂ ਅਧਿਕਾਰ ਸੰਸਥਾ ‘ਪੀਟਾ’ ਦੇ ਕਾਰਕੁਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਇਕ ਕਾਰਕੁਨ ਨੇ ਖਾਣਾ ਪਰੋਸਣ ਵਾਲੇ ਮੁਲਾਜ਼ਮ ਦਾ ਪਹਿਰਾਵਾ ਪਾ ਕੇ ਗਾਂ ਦਾ ਨਕਲੀ ਕੱਟਿਆ ਹੋਇਆ ਸਿਰ ਹੱਥ ਵਿਚ ਫੜਿਆ ਹੋਇਆ ਸੀ। ਕਾਰਕੁਨਾਂ ਨੇ ਲੋਕਾਂ ਨੂੰ ਮਾਸ ਵਾਲੇ ਬਰਗਰਾਂ ਦੀ ਥਾਂ ਪੌਦਿਆਂ ਤੋਂ ਬਣੇ ਬਦਲ ਚੁਣਨ ਲਈ ਪ੍ਰੇਰਿਆ। ਪ੍ਰਦਰਸ਼ਨਕਾਰੀਆਂ ਨੇ ਮਾਸ ਲਈ ਜਾਨਵਰਾਂ ਨੂੰ ਮਾਰੇ ਜਾਣ ਵਿਰੁੱਧ ਤਖ਼ਤੀਆਂ ...

ਅਜੀਤ ਡੈਸਕ 31-10-2026

ਗਲਾਸਗੋ, 30 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਸੌਖੀਹੌਲ ਸਟਰੀਟ ਸਥਿਤ ਮੈਕਡੋਨਲਡਜ਼ ਦੇ ਬਾਹਰ ਪਸ਼ੂ ਅਧਿਕਾਰ ਸੰਸਥਾ ‘ਪੀਟਾ’ ਦੇ ਕਾਰਕੁਨਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਇਕ ਕਾਰਕੁਨ ਨੇ ਖਾਣਾ ਪਰੋਸਣ ਵਾਲੇ ਮੁਲਾਜ਼ਮ ਦਾ ਪਹਿਰਾਵਾ ਪਾ ਕੇ ਗਾਂ ਦਾ ਨਕਲੀ ਕੱਟਿਆ ਹੋਇਆ ਸਿਰ ਹੱਥ ਵਿਚ ਫੜਿਆ ਹੋਇਆ ਸੀ। ਕਾਰਕੁਨਾਂ ਨੇ ਲੋਕਾਂ ਨੂੰ ਮਾਸ ਵਾਲੇ ਬਰਗਰਾਂ ਦੀ ਥਾਂ ਪੌਦਿਆਂ ਤੋਂ ਬਣੇ ਬਦਲ ਚੁਣਨ ਲਈ ਪ੍ਰੇਰਿਆ। ਪ੍ਰਦਰਸ਼ਨਕਾਰੀਆਂ ਨੇ ਮਾਸ ਲਈ ਜਾਨਵਰਾਂ ਨੂੰ ਮਾਰੇ ਜਾਣ ਵਿਰੁੱਧ ਤਖ਼ਤੀਆਂ ਫੜੀਆਂ ਅਤੇ ਰਾਹਗੀਰਾਂ ਨੂੰ ਖਾਣ ਤੋਂ ਪਹਿਲਾਂ ਸੋਚਣ ਦਾ ਸੁਨੇਹਾ ਦਿੰਦੇ ਪਰਚੇ ਵੰਡੇ।

ਪੀਟਾ ਦੀ ਸਵੈਸੇਵਕ ਪਾਮੇਲਾ ਵੇਟ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਲੋਕਾਂ ਨੂੰ ਇਹ ਸੋਚਣ ਲਈ ਪ੍ਰੇਰਨਾ ਹੈ ਕਿ ਮਾਸ ਲਈ ਵਰਤੇ ਜਾਣ ਵਾਲੇ ਜਾਨਵਰ ਵੀ ਦਰਦ ਅਤੇ ਡਰ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਗਾਹਕਾਂ ਨੂੰ ਮੈਕਡੋਨਲਡਜ਼ ਦੇ ‘ਮੈਕਪਲਾਂਟ’ ਵਰਗੇ ਪੌਦਿਆਂ ਤੋਂ ਬਣੇ ਬਰਗਰ ਚੁਣਨ ਦੀ ਅਪੀਲ ਕੀਤੀ। ਪਾਮੇਲਾ ਅਨੁਸਾਰ, ਲੋਕਾਂ ਦੀ ਵੱਧ ਆਵਾਜਾਈ ਕਾਰਨ ਇਸ ਸ਼ਾਖਾ ਨੂੰ ਪ੍ਰਦਰਸ਼ਨ ਲਈ ਚੁਣਿਆ ਗਿਆ। ਸੰਸਥਾ ਨੇ ਦੱਸਿਆ ਕਿ ਇਹ ਉਪਰਾਲਾ ਪਸ਼ੂ ਭਲਾਈ ਅਤੇ ਵਾਤਾਵਰਨ ਲਈ ਪੂਰੀ ਤਰ੍ਹਾਂ ਬਨਸਪਤੀ ਆਧਾਰਿਤ ਖੁਰਾਕ ਨੂੰ ਉਤਸ਼ਾਹਿਤ ਕਰਨ ਵਾਲੀ ਉਸ ਦੀ ਵਿਆਪਕ ਮੁਹਿੰਮ ਦਾ ਹਿੱਸਾ ਹੈ।

 

ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਭਾਰਤੀ ਭਾਈਚਾਰੇ ਨਾਲ ਦੀਵਾਲੀ ਮਨਾਈ ਅਗਲੀ ਖ਼ਬਰ ਖ਼ੁਰਾਕ ਸਹਾਇਤਾ ਵਿਚ 8 ਲੱਖ 62 ਹਜ਼ਾਰ ਡਾਲਰ ਦੀ ਠੱਗੀ ਦੇ ਦੋਸ਼ ’ਚ ਇਕ ਗ੍ਰਿਫ਼ਤਾਰ