04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਸੰਗਤਪੁਰਾ ਵਿਖੇ ਸੇਵਾ-ਮੁਕਤ ਪੁਲਿਸ ਅਧਿਕਾਰੀ ਨੇ ਕੀਤੀ ਖੁਦਕੁਸ਼ੀ

ਲਹਿਰਾਗਾਗਾ, 27 ਜੂਨ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਬੀਤੀ ਸ਼ਾਮ ਪੰਜਾਬ ਪੁਲਿਸ ਦੇ ਸੇਵਾ ਮੁਕਤ ਸਹਾਇਕ...

ਅਜੀਤ ਡੈਸਕ 27-06-2025

ਲਹਿਰਾਗਾਗਾ, 27 ਜੂਨ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਬੀਤੀ ਸ਼ਾਮ ਪੰਜਾਬ ਪੁਲਿਸ ਦੇ ਸੇਵਾ ਮੁਕਤ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਇਕ ਵਿਅਕਤੀ ਤੋਂ ਤੰਗ ਆ ਕੇ ਆਪਣੇ ਖੇਤ ਵਿਚ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਤਨੀ ਹਰਮੇਸ਼ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੇ ਪਤੀ ਕਸ਼ਮੀਰ ਸਿੰਘ ਦਾ ਰਾਮ ਪ੍ਰਕਾਸ਼ ਪੁੱਤਰ ਭਜਨ ਸਿੰਘ ਵਾਸੀ ਫਕੀਰਾਂ ਤਹਿਸੀਲ ਸੁਨਾਮ (ਸੰਗਰੂਰ) ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀ। ਰਾਮ ਪ੍ਰਕਾਸ਼ ਉਸ ਦੇ ਪਤੀ ਨੂੰ ਪੈਸੇ ਵਾਪਸ ਕਰਨ ਲਈ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਜ਼ਹਿਰੀਲੀ ਵਸਤੂ ਨਿਗਲ ਲਈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਮੇਸ਼ ਕੌਰ ਦੇ ਬਿਆਨਾਂ ਉੱਪਰ ਰਾਮ ਪ੍ਰਕਾਸ਼ ਪੁੱਤਰ ਭਜਨ ਸਿੰਘ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ। 

ਪਿਛਲੀ ਖ਼ਬਰ ਮੀਥਾਨੌਲ ਦੀ ਵਿਕਰੀ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਗਾਈਆਂ ਸਖਤ ਪਾਬੰਦੀਆਂ ਅਗਲੀ ਖ਼ਬਰ ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ