04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਨਸ਼ਾ ਤਸਕਰਾਂ ਦੀ 11 ਕਰੋੜ 67 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ

ਟਾਂਡਾ ਉੜਮੁੜ, 27 ਜੂਨ (ਭਗਵਾਨ ਸਿੰਘ ਸੈਣੀ)-ਥਾਣਾ ਟਾਂਡਾ ਅਧੀਨ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ...

ਅਜੀਤ ਡੈਸਕ 27-06-2025

ਟਾਂਡਾ ਉੜਮੁੜ, 27 ਜੂਨ (ਭਗਵਾਨ ਸਿੰਘ ਸੈਣੀ)-ਥਾਣਾ ਟਾਂਡਾ ਅਧੀਨ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਬ-ਡਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਐਸ. ਐਚ. ਓ. ਗੁਰਿੰਦਰ ਜੀਤ ਸਿੰਘ ਥਾਣਾ ਟਾਂਡਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਨਦੀਪ ਸਿੰਘ ਅਤੇ ਰਜਿੰਦਰ ਸਿੰਘ ਪੁੱਤਰਾਨ ਚਰਨ ਸਿੰਘ ਵਾਰਡ ਨੰਬਰ 8 ਥਾਣਾ ਟਾਂਡਾ ਖਿਲਾਫ ਨਸ਼ਿਆਂ ਦੇ ਮਾਮਲੇ ਦਰਜ ਸਨ ਅਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਜ ਉਨ੍ਹਾਂ ਦੇ ਘਰ ਮੈਡੀਕਲ ਸਟੋਰ ਅਤੇ ਹੋਰ ਪ੍ਰਾਪਰਟੀ ਜਿਸ ਦੀ ਕੀਮਤ ਲਗਭਗ 11 ਕਰੋੜ 67 ਲੱਖ ਰੁਪਏ ਬਣਦੀ ਹੈ, ਜ਼ਬਤ ਕਰ ਲੈਣ ਦੇ ਨੋਟਿਸ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬੇ ਵਿਚ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। 

ਪਿਛਲੀ ਖ਼ਬਰ ਬਿਆਨ ਦਰਜ ਕਰਵਾਉਣ ਲਈ ਪੁੱਜੇ ਸਾਬਕਾ ਡੀ.ਜੀ.ਪੀ. ਚਟੋਪਾਧਿਆਏ ਅਗਲੀ ਖ਼ਬਰ ਮੀਥਾਨੌਲ ਦੀ ਵਿਕਰੀ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਗਾਈਆਂ ਸਖਤ ਪਾਬੰਦੀਆਂ